Monday, 15 March 2021

 ਟਿਕਰੀ ਬਾਡਰ ਤੇ 100 ਦਿਨ ਸੇਵਾਵਾਂ ਦੇਂਣ ਵਾਲੇ ਨੋਜਵਾਨ ਰਮਜਾਨ ਅਲੀ ਦਾ ਕੀਤਾ ਗਿਆ ਸਨਮਾਨ

ਭਦੌੜ ਸਾਹਿਬ ਸੰਧੂ

2020 ਤੋਂ ਲਗਾਤਾਰ ਕੇਂਦਰ ਸਰਕਾਰ ਦੁਆਰਾ ਲਿਆਂਦੇ ਖੇਤੀ ਬਿਜਲੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਚੱਲ ਰਿਹਾ ਤੇ ਹਰ ਕੋਈ ਭਾਵੇਂ ਉਸ ਕੋਲ ਜਮੀਨ ਵੀ ਨਹੀਂ ਫਿਰ ਵੀ ਹਰ ਬੱਡਾ ਛੋਟਾ ਪੂਰੀ ਤਨਦੇਹੀ ਨਾਲ ਕਿਸਾਨ ਸੰਘਰਸ਼ ਨੂੰ ਸਮਰਪਿਤ ਹੋ ਸੇਵਾ ਕਰ ਰਿਹਾ ਹੈ। ਭਦੌੜ ਤੋਂ ਵੀ ਇੱਕ ਮੁਸਲਿਮ ਪਰਿਵਾਰ ਚੋਂ ਨੋਜਵਾਨ ਰਮਜਾਨ ਅਲੀ ਜੋ ਆਪਣੀ ਪ੍ਰਿੰਸੀਪਲ ਦੀ ਨੌਕਰੀ ਛੱਡ ਟਿਕਰੀ ਬਾਡਰ ਤੇ ਲਗਾਤਾਰ ਤਿੰਨ ਮਹੀਨੇ ਸੇਵਾ ਉਪਰੰਤ ਪਿੰਡ ਪਰਤਿਆ ਤੇ ਜਿਥੇ ਐਨਆਰ ਆਈ, ਪਿੰਡ ਵਾਸੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੁਆਰਾ ਉਸ ਦਾ ਵਿਸ਼ੇਸ ਤੌਰ ਤੇ ਸਨਮਾਨ ਚਿੰਨ੍ਹ ਦੇ ਸਨਮਾਨ ਕੀਤਾ ਗਿਆ। ਰਮਜਾਨ ਅਲੀ ਨੇ ਦੱਸਿਆ ਕਿ ਉਸ ਕੋਲ ਕੋਈ ਜਮੀਨ ਨਹੀਂ ਤੇ ਓਹ ਪ੍ਰਾਇਵੇਟ ਨੌਕਰੀ ਕਰ ਰਿਹਾ ਤੇ ਜਦ ਇਹ ਕਿਸਾਨ ਮੋਰਚੇ ਸ਼ੁਰੂ ਹੋਏ ਤਾਂ ਓਹ ਵੀ ਓਥੇ ਚਲਾ ਗਿਆ ਤੇ ਵਾਪਸੀ ਕਰਨ ਦਾ ਮਨ ਨਾ ਬਣਿਆਂ ਤਾਂ ਉਥੇ ਰਹਿ ਬਜ਼ੁਰਗ ਕਿਸਾਨਾਂ ਦੀ ਸੇਵਾ ਕਰਨ ਲਾਗਿਆ ਤੇ ਪਿੰਡ ਦੇ ਐਨਆਰਆਈ ਵੀ ਉਸ ਨੂੰ ਸਹਿਯੋਗ ਭੇਜਣ ਲੱਗੇ, ਜਿਸ ਸਦਕੇ ਉਸ ਨੇ ਮੋਰਚੇ ਚ ਐਲਸੀਡੀ, ਪੱਖੇ, ਟੈਂਟ, ਇਨਵਾਟਰ, ਪਾਣੀ ਦੀਆਂ ਮੋਟਰਾਂ, ਦਵਾਈਆਂ ਆਦਿ ਲੋੜੀਂਦੀਆਂ ਸਹੂਲਤਾਂ ਵੰਡਣ ਵਿੱਚ ਯੋਗਦਾਨ ਪਾਇਆ। ਉਸ ਨੇ ਆਖਿਆ ਓਹ ਮੁੜ ਜਲਦ ਹੀ ਦਿੱਲੀ ਜਾਵੇਗਾ ਮੋਰਚੇ ਵਿੱਚ।

ਇਸ ਦੋਰਾਨ ਭਦੌੜ ਦੇ ਖੇਡ ਸਟੇਡੀਅਮ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਗੁਰਚਰਨ ਸਿੰਘ, ਮੱਖਣ ਸਿੰਘ, ਕੋਚ ਬਖਸ਼ੀਸ਼ ਸਿੰਘ ਅਤੇ ਜਥੇਬੰਦੀਆਂ ਦੀਆਂ ਬੀਬੀਆਂ ਨੇ ਉਸ ਦਾ ਸਨਮਾਨ ਕੀਤਾ।

ਇਸ ਮੌਕੇ ਬੱਗਾ ਸਿੰਘ ਭੁੱਲਰ, ਪ੍ਰਭਜੋਤ ਸਿੰਘ ਭੁੱਲਰ, ਮਨਦੀਪ ਢੀਂਡਸਾ, ਬਿੰਦਰਪਾਲ ਕੌਰ, ਅਮਨਦੀਪ ਕੌਰ, ਰਾਜਵਿੰਦਰ ਸਿੰਘ, ਲੱਖੀ ਸੇਖੋਂ, ਰਾਜ ਮੁਹੰਮਦ, ਜੱਗਾ ਸਿੰਘ ਮਾਨ ਆਦਿ ਮੋਜੂਦ ਸਨ


No comments:

Post a Comment

ਮਾਮਲਾ ਟੱਲੇਵਾਲ ਗੁਰੂ ਵੀਡੀਓ ਬਣਾ ਸੰਗਤ ਨੂੰ ਅਪਸ਼ਬਦ ਬੋਲਣ ਦਾ

ਮਾਮਲਾ ਟੱਲੇਵਾਲ ਗੁਰੂ ਵੀਡੀਓ ਬਣਾ ਸੰਗਤ ਨੂੰ ਅਪਸ਼ਬਦ ਬੋਲਣ ਦਾ ਭਦੌੜ-ਸਾਹਿਬ ਸੰਧੂ ਨਜਦੀਕੀ ਪਿੰਡ ਟੱਲੇਵਾਲ ਤੋਂ ਗੁਰਦੁਆਰਾ ਨਹਿਰ ਆਲ਼ਾ ਤੋਂ ਲੰਗਰ ਹਾਲ ਦੀ ਕੁੱਝ ਦਿਨਾਂ ਤੋਂ...