ਮਾਮਲਾ ਟੱਲੇਵਾਲ ਗੁਰੂ ਵੀਡੀਓ ਬਣਾ ਸੰਗਤ ਨੂੰ ਅਪਸ਼ਬਦ ਬੋਲਣ ਦਾ
ਭਦੌੜ-ਸਾਹਿਬ ਸੰਧੂ
ਭਦੌੜ-ਸਾਹਿਬ ਸੰਧੂ
ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਰਣਜੀਤ ਸਿੰਘ ਢੱਡਰੀਆਂ ਦੁਆਰਾ ਬਲਾਤਕਾਰੀ, ਕਾਤਲ, ਅਪਰਾਧੀ ਸੌਦਾ ਸਾਧ ਦੇ ਕੱਟੜ ਚੇਲੇ ਦੇ ਘਰ ਆਕੇ ਜਾਣਾਂ ਬਣਿਆਂ ਚਰਚਾ ਦਾ ਵਿਸ਼ਾ...
ਬੁਰਜ ਜਵਾਹਰ ਸਿੰਘ ਸੌਦਾ ਸਾਧ ਦੇ ਚੇਲਿਆਂ ਦੁਆਰਾ ਕਰੀ ਬੇਅਦਬੀ ਦੇ ਖਿਲਾਫ਼ ਢੱਡਰੀਆਂ ਵਾਲਾ ਖੁੱਦ ਬੈਠਦਾ ਸੀ ਧਰਨਿਆਂ ਤੇ
ਭਦੌੜ 3 ਅਪ੍ਰੈਲ (ਸਾਹਿਬ ਸੰਧੂ) ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸੌਦਾ ਸਾਧ ਦੇ ਚੇਲਿਆਂ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਲਲਕਾਰ ਬੇਅਦਬੀ ਦੇ ਬਾਦ ਦੋਸ਼ੀਆਂ ਲਈ ਕਾਰਵਾਈ ਲਈ ਵੱਖ ਵੱਖ ਸਿੱਖ ਜਥੇਬੰਦੀਆਂ ਦੁਆਰਾ ਹੁੰਦੇ ਪ੍ਰਦਰਸ਼ਨਾਂ 'ਚ ਪਹੁੰਚ ਕਰਦਿਆਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਮੰਗ ਕਰੀ ਸੀ ਤੇ ਸਤਿਨਾਮ ਵਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਤੇ ਜੋ ਬਾਦਲਕੇ ਸੱਤਾ ਵੇਲੇ ਅਣਪਛਾਤੀ ਪੁਲਸ ਨੇ ਕਹਿਰ ਢਾਹਿਆ ਕਿਸੇ ਬੱਚੇ ਤੋਂ ਵੀ ਜੁਦਾ ਨਹੀਂ। ਉਸ ਵੇਲੇ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਇਹਨਾਂ ਪ੍ਰਦਰਸ਼ਨਾਂ 'ਚ ਮੋਹਰੀ ਰੋਲ ਕਰਦਾ ਰਹੇ ਤੇ ਜੋ ਹੁਣ ਦੀ ਤਾਜਾ ਅਪਡੇਟ ਜਿਸ ਨੇ ਹਲਚਲ ਵਧਾਈ ਕਿ ਅਪਰਾਧੀ ਸੌਦਾ ਸਾਧ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੋਟਕਪੁਰਾ ਧਰਨੇ 'ਚ ਬੈਠਣ ਵਾਲਾ ਪ੍ਰਮੇਸ਼ਵਰ ਦੁਆਰ ਦਾ ਮੁੱਖੀ ਭਦੌੜ ਤਿੰਨ ਕੁਣੀਂ ਬੱਸ ਸਟੈਂਡ ਰੋਡ ਇੱਕ ਇਸ ਹੀ ਸੌਦਾ ਸਾਧ ਦੇ ਕੱਟੜ ਚੇਲੇ ਪਰਿਵਾਰ ਦੇ ਘਰ ਆਕੇ ਗਿਆ। ਭਾਵੇਂ ਇਸ ਗੱਲ ਨੂੰ ਦੋ ਹਫ਼ਤਿਆਂ ਦੇ ਨੇੜੇ ਤੇੜੇ ਦਾ ਦੱਸੀਦਾ ਪਰ ਅੱਜ ਉਜ਼ਾਗਰ ਹੋਈ ਇਸ ਚਰਚਾ ਬਾਦ ਲੋਕਾਂ 'ਚ ਸੱਥ ਚਰਚਾ ਰਹੀ ਕਿ ਢੱਡਰੀਆਂ ਵਾਲਾ ਸੌਦਾ ਸਾਧ ਚੇਲਿਆਂ ਦੇ ਘਰ !!!
ਇਹ ਵੀ ਪਤਾ ਲੱਗਿਆ ਕਿ ਢੱਡਰੀਆਂ ਵਾਲੇ ਦੇ ਭਦੌੜ ਦੌਰੇ ਦੌਰਾਨ ਆਪਣੇ ਆਪ ਨੂੰ ਪੰਥਕ ਅਖਵਾਉਂਦੇ ਕੁੱਝ ਆਗੂਆਂ ਨੂੰ ਵੀ ਪਤਾ ਲਾਗਿਆ ਸੀ ਪਰ ਪਤਾ ਨਹੀਂ ਉਹਨਾਂ ਨੇ ਕਿਸ ਮਜ਼ਬੂਰੀ ਤਹਿਤ ਆਪਣੇ ਆਪ ਨੂੰ ਘੁੱਗੀ ਚੁੱਪ ਰੱਖਿਆ।
ਅੱਜ ਜਿਓਂ ਹੀ ਇਹ ਚਰਚਾ ਛਿੜੀ ਤਾਂ ਪੱਤਰਕਾਰ ਦੁਆਰਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ 98761-00601 ਤੇ ਸੰਪਰਕ ਕਰ ਪੌਣੇਂ ਦਸ ਵਜੇ ਸਵੇਰੇ ਉਹਨਾਂ ਦਾ ਪੱਖ ਪੁੱਛਣ ਲਈ ਸੰਪਰਕ ਕਰਿਆ ਤਾਂ ਉਹਨਾਂ ਨੇ ਫੋਨ ਚੁੱਕਣਾਂ ਮੁਨਾਸਿਬ ਨਾ ਸਮਝਿਆ।
ਢੱਡਰੀਆਂ ਵਾਲੇ ਦੇ ਭਦੌੜ ਸੌਦਾ ਸਾਧ ਚੇਲਿਆਂ ਦੇ ਘਰ ਆਉਂਣਾ ਕਾਫ਼ੀ ਸਵਾਲ ਪੈਦਾ ਕਰ ਰਿਹਾ ਤੇ ਵੱਡਾ ਸਵਾਲ ਕਿ ਆਖ਼ਰ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਅਜਿਹੀ ਕਿਹੜੀ ਮਜ਼ਬੂਰੀ ਰਹੀ ਹੋਵੇਗੀ!!!!
ਸ਼ਹਿਣਾ ਵਿੱਚ ਜ਼ਮੀਨੀ ਰਿਕਾਰਡ ਦੀ ਛਾਣਬੀਣ ਕਰਨ ਆਏ ਅਧਿਕਾਰੀਆਂ ਦਾ ਵਿਰੋਧ ਕਰਦੇ ਕਿਸਾਨ।
ਭਦੌੜ 3 ਅਪ੍ਰੈਲ ਸਾਹਿਬ ਸੰਧੂ
ਬਠਿੰਡਾ-ਲੁਧਿਆਣਾ ਗਰੀਨ ਫੀਲਡ ਹਾਈਵੇਅ ਦੀ ਉਸਾਰੀ ਲਈ ਕਸਬਾ ਸ਼ਹਿਣਾ ਸਮੇਤ ਇਲਾਕੇ ਦੇ ਕਈ ਪਿੰਡਾਂ ਦੀ ਜ਼ਮੀਨ ਐਕੁਆਇਰ ਕਰਨ ਸਬੰਧੀ ਅੱਜ ਕਸਬੇ ਦੇ ਪਟਵਾਰਖਾਨਾ ਵਿੱਚ ਦੋ ਪਟਵਾਰੀ, ਕਾਨੂੰਗੋ ਅਤੇ ਸੜਕ ਦੀ ਉਸਾਰੀ ਕਰਨ ਵਾਲੀ ਕੰਪਨੀ ਦੇ ਦੋ ਅਧਿਕਾਰੀ ਜ਼ਮੀਨੀ ਰਿਕਾਰਡ ਦੀ ਛਾਣਬੀਣ ਕਰਨ ਲਈ ਪਹੁੰਚੇ। ਇਸ ਦੀ ਭਿਣਕ ਪੈਂਦਿਆਂ ਹੀ ਕਿਸਾਨ ਤੁਰੰਤ ਪਟਵਾਰਖਾਨਾ ’ਚ ਇਕੱਠੇ ਹੋ ਗਏ। ਉਨ੍ਹਾਂ ਜ਼ਮੀਨੀ ਰਿਕਾਰਡ ਦੀ ਛਾਣਬੀਨ ਕਰਨ ਆਏ ਅਧਿਕਾਰੀਆਂ ਦਾ ਘਿਰਾਓ ਕਰ ਲਿਆ। ਇਸ ਮੌਕੇ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਵੀ ਕੀਤੀ।ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਜੱਗਾ ਸਿੰਘ ਨੰਬਰਦਾਰ, ਸੰਜੇ ਠੇਕੇਦਾਰ, ਟੋਨੀ ਨੰਬਰਦਾਰ, ਬੂਟਾ ਸਿੰਘ ਮੰਨੂਕਾ, ਕਰਮ ਸਿੰਘ, ਤੇਜਾ ਸਿੰਘ ਰੰਧਾਵਾ, ਜੋਗਿੰਦਰ ਸਿੰਘ, ਹੈਪੀ ਸਿੰਘ ਮੌੜ, ਜੱਗਾ ਸਿੰਘ, ਕੁਲਵੰਤ ਸਿੰਘ ਆਦਿ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਪਟਵਾਰੀ ਅਤੇ ਕੰਪਨੀ ਅਧਿਕਾਰੀ ਜ਼ਮੀਨੀ ਰਿਕਾਰਡ ਦੀ ਛਾਣਬੀਨ ਕੀਤੇ ਬਿਨਾਂ ਵਾਪਸ ਮੁੜ ਗਏ। ਕਿਸਾਨਾਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਆਪਣੀਆਂ ਜ਼ਮੀਨਾਂ ਸੜਕ ਲਈ ਨਹੀ ਦੇਣਗੇ ਅਤੇ ਇਸ ਸਬੰਧੀ ਆਉਣ ਵਾਲੇ ਅਧਿਕਾਰੀਆਂ ਤੇ ਕੰਪਨੀ ਮੁਲਾਜਮਾਂ ਦਾ ਵਿਰੋਧ ਕੀਤਾ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਪਟਵਾਰਖਾਨਾ ਵਿੱਚ ਕਿਸਾਨਾਂ ਵੱਲੋਂ ਵਾਰੋ-ਵਾਰੀ ਪਹਿਰਾ ਲਾਇਆ ਜਾਵੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੰਪਨੀ ਦੇ ਅਧਿਕਾਰੀ ਮਸ਼ੀਨਾਂ ਲੈ ਕੇ ਪਿੱਲਰ ਲਾਉਣ ਲਈ ਜ਼ਮੀਨ ਦੀ ਟੈਸਟਿੰਗ ਲਈ ਆਏ ਸਨ, ਜਿਨ੍ਹਾਂ ਨੂੰ ਕਿਸਾਨਾਂ ਦੇ ਵਿਰੋਧ ਕਰਕੇ ਵਾਪਸ ਜਾਣਾ ਪਿਆ ਸੀ ਅਤੇ ਜ਼ਮੀਨ ਦੀ ਟੈਸਟਿੰਗ ਲਈ ਉਸ ਸਮੇਂ ਕੀਤਾ ਬੋਰ ਕਿਸਾਨਾਂ ਨੇ ਕਹੀਆਂ ਨਾਲ ਭਰ ਦਿੱਤਾ ਸੀ।
ਕਿਸਾਨ ਦੁਆਰਾ ਦਿਹਾੜੀ ਤੇ ਭੇਜੇ ਦਿਹਾੜੀਏ ਨੇ ਟਿਕਰੀ ਤੇ ਬਰਨਾਲੇ ਦਾ ਨੋਜਵਾਨ ਕਰਿਆ ਕਤਲ
ਭਦੌੜ 2 ਅਪ੍ਰੈਲ (ਸਾਹਿਬ ਸੰਧੂ) ਟਿਕਰੀ ਬਾਡਰ ਤੇ ਪੋਲ਼ 241-42 ਕੋਲ ਬਰਨਾਲੇ ਤੋਂ ਢਿਲਵਾਂ ਦਾ ਏਸ ਪੱਚੀ ਛੱਬੀ ਸਾਲ ਨੋਜਵਾਨ ਹਰਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਢਿਲਵਾਂ ਪਟਿਆਲਾ ਆਵਦੇ ਪਿੰਡ ਦੇ ਬੰਦੇ ਤੋਂ ਹੋਇਆ ਕਤਲ
ਟਿਕਰੀ ਬਾਡਰ ਤੇ ਉਗਰਾਹਾਂ ਦੇ ਇੱਕ ਮੈਂਬਰ ਤੇ ਭਦੌੜ ਤੋਂ ਸਾਬਕਾ ਸਰਪੰਚ ਨਾਲ ਜਦ ਗੱਲ ਕਰੀ ਤਾਂ ਉਸ ਨੇ ਦੱਸਿਆ ਕਿ ਲੰਘੀ ਰਾਤ ਦੀ ਘਟਨਾਂ ਹੈ। ਜਾਂਣਕਾਰੀ ਮੁਤਾਬਕ ਆਪਸ ਚ ਬੈਠ ਖਾਣਪੀਣ ਬਾਦ ਆਪਸੀ ਵਿਵਾਦ ਹੋਂਣ ਤੇ ਇਸ ਨੋਜਵਾਨ ਦੀ ਕੁੱਟਮਾਰ ਕਰੀ ਗਈ, ਇਸ ਨੋਜਵਾਨ ਨੂੰ ਵਾਪਸ ਪੰਜਾਬ ਲਿਜਾਇਆ ਜਾ ਰਿਹਾ ਸੀ ਤਾਂ ਰਾਹ ਚ ਇਸ ਦੀ ਮੌਤ ਹੋ ਗਈ, ਹੋ ਸਕਦਾ ਸੱਟ ਫੇਟ ਚ ਨੋਜਵਾਨ ਦਾ ਬਲੈਡਰ ਫਟ ਗਿਆ ਹੋਵੇ। ਵਾਪਸ ਮੁੜ ਇਸ ਨੂੰ ਬਹਾਦਗੜ੍ਹ ਲਿਆਂਦਾ ਗਿਆ ਤੇ ਜਿਥੇ ਲਾਸ਼ ਨੂੰ ਮੋਰਚਰੀ ਚ ਰੱਖਿਆ ਗਿਆ ਤੇ ਸਵੇਰੇ ਪੋਸਟਮਾਰਟਮ ਹੋਵੇਗਾ।
ਇਹ ਵੀ ਜਾਂਣਕਾਰੀ ਨਿਕਲ ਸਾਹਮਣੇਂ ਆ ਰਹੀ ਕਿ ਜਿਸ ਨੇ ਉਕਤ ਨੋਜਵਾਨ ਨਾਲ ਕੁੱਟ ਮਾਰ ਕਰੀ ਉਸ ਨੂੰ ਕਿਸਾਨ ਨੇ ਦਿਹਾੜੀ ਤੇ ਮੋਰਚੇ ਚ ਭੇਜਿਆ ਸੀ, ਜਿਸ ਨੂੰ ਜਥੇਬੰਦੀਆਂ ਨੇ ਕਾਬੂ ਕਰ ਲਿਆ, ਤੇ ਓਹ ਖੁਦਕੁਸ਼ੀ ਦੀ ਧਮਕੀਆਂ ਵੀ ਦੇ ਰਿਹਾ ਸੀ ਤੇ ਬਾਦ ਚ ਓਹਨੂੰ ਹਰਿਆਣਾ ਪੁਲਸ ਹਵਾਲੇ ਕਰਤਾ, ਖ਼ਬਰਾਂ ਮੁਤਾਬਕ ਗੋਲੀ ਗੱਟੇ ਨਾਲ ਰੱਜਿਆ ਓਹ ਕੁੱਝ ਬੀ ਬਦ ਚ ਬੋਲਣ ਤੋਂ ਅਸਮਰਥ ਸੀ।
ਫਿਲਹਾਲ ਕਿਸਾਨ ਜਥੇਬੰਦੀਆਂ ਇਸ ਮਾਮਲੇ ਨੂੰ ਸਵੱਖਤੇ ਹੋਰ ਭਖਾ ਸਕਦੀਆਂ, ਇਹ ਨੋਜਵਾਨ ਕੁੱਝ ਦਿਨ ਪਹਿਲਾਂ ਹੀ ਟਿਕਰੀ ਬਾਰਡਰ ਗਿਆ ਸੀ
ਭਦੌੜ ਸਹਿਰ ਅੰਦਰ ਟ੍ਰੈਫ਼ਿਕ ਦਾ ਹੋਇਆ ਹਾਲੋ ਬੇਹਾਲ, ਵਧ ਰਹੀਆਂ ਗੁੰਡਾਗਰਦੀ ਦੀਆਂ ਘਟਨਾਵਾਂ
ਮਾੜੇ ਅਨਸਰਾਂ ਖਿਲਾਫ਼ ਕਾਰਵਾਈ ਲਈ ਆਖਣ ਤੇ ਪੱਤਰਕਾਰਾਂ ਦੇ ਚਲਾਨ ਕੱਟਣ ਦੀਆਂ ਦਿੱਤੀਆਂ ਜਾਂਦੀਆਂ ਹਲਕੀਆਂ ਧਮਕੀਆਂ...
ਭਦੌੜ- 2 ਅਪ੍ਰੈਲ (ਸਾਹਿਬ ਸੰਧੂ) ਸਥਾਨਕ ਪਿੰਡ ਅੰਦਰ ਲਗਾਤਾਰ ਬੇਰੋਕ ਟੋਕ ਮਾੜੇ ਅਨਸਰਾਂ ਦੇ ਹੋਂਸਲੇ ਇਸ ਕਦਰ ਬੁਲੰਦ ਹੋ ਰਹੇ ਹਾਂ ਕਿ ਕਾਨੂੰਨੀ ਤੇ ਸੜਕੀ ਨਿਯਮਾਂ ਨੂੰ ਟਿੱਚ ਜਾਂਣਦਿਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਤੇ ਜਿਸ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾਂ ਪੈਂਦਾ ਹੈ। ਸਹਿਰ ਅੰਦਰ ਹੋਈਆਂ ਚੋਰੀਆਂ ਦੀ ਜਿਥੇ ਲੰਮੇ ਸਮੇਂ ਬਆਦ ਪੜਤਾਲ ਮੁਕੰਮਲ ਨਹੀਂ ਹੋ ਸਕੀ ਤੇ ਲਗਾਤਾਰ ਹੁਣ ਗੁੰਡਾਗਰਦੀ ਦੀਆਂ ਘਟਨਾਵਾਂ ਚ ਵਾਧਾ ਹੁੰਦਾ ਅੱਖੀਂ ਦੇਖਿਆ ਜਾ ਸਕਦਾ ਹੈ।
ਬਾਕੀ ਗੱਲਾਂ ਨੂੰ ਛੱਡਦੇ ਹੋਏ ਜੇਕਰ ਲੰਘੀ ਰਾਤ 1 ਅਪ੍ਰੈਲ ਦੀ ਗੱਲ ਕਰੀਏ ਤਾਂ ਰਾਤ ਦੇ 9 ਵੱਜ 24 ਮਿੰਟ ਤੇ ਪਿੰਡ ਤੋਂ ਕਿਸੇ ਨੇ ਫੋਨ ਤੇ ਸੂਚਨਾਂ ਦਿੱਤੀ ਕਿ ਤਿੰਨ ਕੁਣੀ ਭਦੌੜ ਤੇ ਲੜ੍ਹਾਈ ਹੋ ਰਹੀ। ਬਤੌਰ ਮੀਡੀਆ ਅਸੀਂ ਜਦ ਪਹੁੰਚ ਤਿੰਨ ਕੁਣੀਂ ਤੇ ਬਰਨਾਲਾ ਰੋਡ ਸਥਿਤ ਇੱਕ ਚਾਹ ਮਿਠਾਈ ਦੇ ਹੋਟਲ ਅੰਦਰ ਜਾ ਗੱਲ ਕਰੀ ਤਾਂ ਆਵਦੇ ਜਖ਼ਮ ਦਿਖਾਉਂਦੇ ਹੋਏ ਹੋਟਲ ਮਾਲਕ ਦਾ ਮੁੰਡਾ ਲਾਡੀ ਸਿੰਘ ਬੋਲ ਰਿਹਾ ਸੀ ਕਿ ਹੋਟਲ ਦੇ ਬਾਹਰ ਹੁੰਦੀ ਲੜਾਈ ਚ ਓਹ ਛੁਡਵਾਉਂਣ ਗਿਆ ਸੀ ਪਰ ਕਿਸੇ ਨੇ ਓਹਦੇ ਮੱਥੇ ਤੇ ਵਾਰ ਕਰ ਜਖ਼ਮੀ ਕਰ ਦਿੱਤਾ। ਪੱਤਰਕਾਰਾਂ ਦੇ ਸਾਹਮਣੇਂ ਹੀ ਫੋਨ ਤੇ ਜਖ਼ਮੀ ਨੋਜਵਾਨ ਆਪਣੇ ਬਾਪ ਨੂੰ ਹੋਟਲ ਤੇ ਸੱਦ ਰਿਹਾ ਸੀ ਤੇ ਉਸ ਨੇ ਆਖਿਆ ਹੋਟਲ ਦੀ ਤੋੜਭੰਨ ਵੀ ਕਰੀ ਗਈ।
ਪੱਤਰਕਾਰ ਦੀ ਮੋਜੁਦਗੀ 'ਚ ਜਖ਼ਮੀ ਨੋਜਵਾਨ ਨੇ ਭਦੌੜ ਠਾਣੇ ਦੇ ਸਰਕਾਰੀ ਨੰਬਰ 75081-79022 ਤੇ ਸੰਪਰਕ ਕੀਤਾ ਤਾਂ ਉਸ ਨੂੰ ਆਖਿਆ ਗਿਆ ਹਸਪਤਾਲ ਦਾਖ਼ਲ ਹੋ ਜਾਵੋ, ਪੁਲਸ ਸੂਚਨਾਂ ਮਿਲਣ ਦੇ ਕਾਫ਼ੀ ਸਮੇਂ ਬਾਦ ਮੌਕੇ ਤੇ ਪਹੁੰਚੀ ਤੇ ਤਦ ਤੱਕ ਹਮਲਾਵਰ ਤੇ ਜਖ਼ਮੀ ਨੋਜਵਾਨ ਜਾ ਚੁੱਕੇ ਸਨ। ਨੋਜਵਾਨ ਨੂੰ ਹਸਪਤਾਲ ਤੋਂ ਮੁੱਢਲੀ ਸਹਾਇਤਾ ਦੇਂਣ ਉਪਰੰਤ ਘਰ ਭੇਜਤਾ ਗਿਆ ਤੇ ਪੀੜਤ ਧਿਰ ਨੇ ਕੁੱਝ ਨੋਜਵਾਨਾਂ ਦੇ ਨਾਮ ਰੱਖ ਇੱਕ ਦਰਖ਼ਾਸਤ ਪੁਲਸ ਨੂੰ ਦਿੱਤੀ।
ਅਗਲੇ ਦਿਨ ਤੱਕ ਵੀ ਨਹੀਂ ਪਹੁੰਚੀ ਪੁਲਸ- ਪੀੜਤ ਨੋਜਵਾਨ ਦੇ ਬਾਪ ਕਾਲਾ ਸਿੰਘ ਨੇ ਪੱਤਰਕਾਰਾਂ ਨਾਲ ਫੋਨ ਤੇ ਸੰਪਰਕ ਕਰਦੇ ਆਖਿਆ ਕਿ ਕਾਰਵਾਈ ਤਾਂ ਦੂਰ ਦੀ ਗੱਲ ਪੁਲਸ ਸਾਡੇ ਕੋਲ ਗੱਲ ਕਰਨ ਤੇ ਮੌਕਾ ਦੇਖ਼ਣ ਵੀ ਨਹੀਂ ਪਹੁੰਚੀ ਤੇ ਜਦ ਅਸੀਂ ਪੁਲਸ ਨਾਲ ਸੰਪਰਕ ਕਰਿਆ ਤਾਂ ਉਹਨਾਂ ਆਖਿਆ ਕਿ ਭਾਲ ਜਾਰੀ ਆ ਹਲੇ ਲਾਪਤਾ ਉਕਤ ਸ਼ਕਾਇਤ ਚ ਨਾਮਜਦ, ਕਾਲਾ ਸਿੰਘ ਨੇ ਆਖਿਆ ਕਿ ਅਸੀਂ ਪੁਲਸ ਨੂੰ ਦੱਸਿਆ ਕਿ ਓਹ ਤਾਂ ਸ਼ਰੇਆਮ ਘੁੰਮ ਰਹੇ, ਕਾਰਵਾਈ ਕਿਓਂ ਨਹੀਂ ਹੋ ਰਹੀ!!!
ਇਸ ਸਬੰਧੀ ਜਦ ਪੁਲਸ ਅਧਿਕਾਰੀਆਂ ਨਾਲ ਰਾਬਤਾ ਹੋਇਆ ਤਾਂ ਏਹੀ ਆਖ਼ ਰਹੇ ਸੀ ਕਿ ਅਸੀਂ ਹਮਲਾਵਰਾਂ ਦੀ ਭਾਲ ਕਰ ਰਹੇ ਹਾਂ।
ਜਿਕਰਯੋਗ ਹੈ ਕਿ ਜਦ ਏਹ ਘਟਨਾਂਕ੍ਰਮ ਵਾਪਰ ਚੁੱਕਿਆ ਤਾਂ ਮੀਡੀਆ ਦੁਆਰਾ ਪੁਲਸ ਪ੍ਰਸ਼ਾਸਨ ਦੇ ਧਿਆਨ 'ਚ ਮਾਮਲਾ ਲਿਆਂਦਾ ਗਿਆ ਪਰ ਪੁਲਸ ਨੇ ਆਪਣੀ ਗੱਲ ਮੁੱਖ ਰੱਖਦਿਆਂ ਪੱਤਰਕਾਰ-ਪੁਲਸ ਪ੍ਰਸ਼ਾਸਨ ਗਰੁੱਪ 'ਚ ਇੱਕ ਲੰਮੀ ਚੌੜੀ ਬਹਿੰਸਬਾਜ਼ੀ ਕਰਦਿਆਂ ਪੱਤਰਕਾਰ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਆਜੀਂ ਤੂੰ ਤੇਰਾ ਚਲਾਨ ਕੱਟ ਭੇਜਾਂਗੇ, ਹਲਾਂਕਿ ਮਾਰਕੁੱਟ ਕੇਸ ਤਾਂ ਦੋਹੇਂ ਧਿਰਾਂ ਨੂੰ ਬੁਲਾ ਅਕਸਰ ਹੀ ਠਾਣੇ ਅੰਦਰ ਜਾਂ ਬਾਹਰੀ ਸੁਲਝਾਏ ਜਾਂਦੇ ਆ ਪਰ ਮੁੱਖ ਅਹੁਦੇ ਤੇ ਬਿਰਾਜਮਾਨ ਇੰਸਪੈਕਟਰ ਰੈਂਕ ਦੇ ਸੀਨੀਅਰ ਅਧਿਕਾਰੀ ਨੂੰ ਏਦਾਂ ਦੀ ਸ਼ਬਦਾਵਲੀ ਸੋਭਾ ਨਹੀਂ ਦਿੰਦੀ ਤੇ ਜਿਸ ਦੀ ਸਾਰਿਆਂ ਨੇ ਨਿੰਦਾ ਕਰੀ...
ਭਦੌੜ 2 ਅਪ੍ਰੈਲ ਸਾਹਿਬ ਸੰਧੂ- ਭਦੌੜ ਪੁਲਸ ਨੇ ਇੱਕ ਨੋਜਵਾਨ ਨੂੰ 315 ਬੋਰ ਪਿਸਟਲ ਅਤੇ ਇੱਕ 315 ਬੋਰ ਦੇ ਜਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਹੈ। ਜਾਂਣਕਾਰੀ ਅਨੁਸਾਰ ਪੁਲਸ ਨੇ ਦੋਰਾਨੇ ਗਸਤ ਪਿੰਡ ਨੈਣੇਵਾਲ ਦੀ ਅਨਾਜ਼ ਮੰਡੀ ਕੋਲ ਮੁਖਬਰ ਦੀ ਇਤਲਾਹ ਤੇ ਸਨਮਦੀਪ ਸਿੰਘ ਪੁੱਤਰ ਮਿੱਠੂ ਰਾਮ ਵਾਸੀ ਮੜ ਫਤਿਆਵਾਦ ਹਰਿਆਣਾ ਨੂੰ 315 ਪਿਸਟਲ ਤੇ ਇੱਕ 315 ਜਿੰਦਾ ਕਾਰਤੂਸ ਨਜਾਇਜ ਅਸਲੇ ਸਮੇਤ ਕਾਬੂ ਕੀਤਾ। ਜਿਸ ਖਿਲਾਫ਼ ਥਾਣਾ ਭਦੌੜ ਵਿਖੇ 25/54/59 ਤਹਿਤ ਮੁੱਕਦਮਾ ਨੰ 18 ਦਰਜ ਕੀਤਾ ਗਿਆ ਹੈ
ਮਾਮਲਾ ਟੱਲੇਵਾਲ ਗੁਰੂ ਵੀਡੀਓ ਬਣਾ ਸੰਗਤ ਨੂੰ ਅਪਸ਼ਬਦ ਬੋਲਣ ਦਾ ਭਦੌੜ-ਸਾਹਿਬ ਸੰਧੂ ਨਜਦੀਕੀ ਪਿੰਡ ਟੱਲੇਵਾਲ ਤੋਂ ਗੁਰਦੁਆਰਾ ਨਹਿਰ ਆਲ਼ਾ ਤੋਂ ਲੰਗਰ ਹਾਲ ਦੀ ਕੁੱਝ ਦਿਨਾਂ ਤੋਂ...