Tuesday, 15 January 2019

ਮੈਂ ਮਰਜੂ ਕੁੱਝ ਖਾ ਜੇ ਮੇਰੇ ਤੋਂ ਪੈਹੇ ਮੰਗੇ....



                                         40 ਜਵਾਕਾਂ ਨਾਲ ਠੱਗੀ ਠੋਰੀ ਕਰਨ ਆਲਾ ਰਾਤੋ ਰਾਤ ਪੱਤਰੇ ਵਾਚ ਗਿਆ ਤੇ ਜਹਾਜ ਦੀ ਬਾਰੀ ਨੂੰ ਹੱਥ ਪਾਉਣ ਦਾ ਸੁਪਨਾਂ ਵੇਖਣ ਆਲੇ ਜਵਾਕ ਦਰ-ਦਰ ਭਟਕਦੇ ਇਨਸਾਫ਼ ਦੀ ਗੁਹਾਰ ਲਾ ਰਹੇ ਆ।
ਮਾਮਲਾ ਹੁਸ਼ਿਆਰਪੁਰ ਤੋਂ ਆ ਜਿਥੇ ਕਿਸੇ ਬੰਦੇ ਨੇ ਜਵਾਕਾਂ ਨੂੰ ਬਾਹਰ ਭੇਜਣ ਦਾ ਸੁਪਨਾਂ ਦਿਖਾਉਣ ਆਲਾ ' ਆਈਲੇਟਸ ਸੈਂਟਰ'' ਖੋਲਿਆ ਸੀ। ਇਸ਼ਤਿਹਾਰਬਾਜ਼ੀ ਕਰ 40 ਕੁ ਜਵਾਕ ਕਰਲੇ ਸੈਂਟਰ 'ਚ ਆਉਂਣ ਜਾਣ ਆਲ ਤੇ ਕੱਲੇ ਕੱਲੇ ਕੋਲੋਂ 13-13 ਹਜ਼ਾਰ ਲੈ ਜੇਬ੍ਹਾਂ ਭਰਲੀਆਂ। ਜਵਾਕ ਕਲਾਸਾਂ ਲਾ ਕੋਚਿੰਗ ਲੈਂਦੇ ਤੇ ਜਦੋਂ ਸਾਰਿਆਂ ਦਾ ਪੇਪਰ ਆਲਾ ਦਿਨ ਆਉਂਣਾ ਸੀ ਤਾਂ ਰਾਤੋ ਰਾਤ ਜਨਾਬ ਹੁਰੀਂ  ਸ਼ਟਰਾਂ ਨੂੰ ਬੱਡੇ ਬੱਡੇ ਜਿੰਦੇ ਲਾ ਵਾਚਗੇ ਪਤਰੇ...
ਜਵਾਕ ਭਮੱਤਰ ਗਏ ਤੇ ਮਾਪਿਆਂ ਕੋਲ ਸੁਣਾਈ ਜਾ ਦੁੱਖ ਦਰਦ ਕਹਾਣੀ, ਆਸ ਪਾਸ ਪੜਤਾਲ ਤੇ ਹੋਗਿਆ ਸਾਫ਼ ਕੇ ਵੱਜ ਗਈ 40ਲੀਆਂ ਨਾਲ ਠੱਗੀ।
ਅਤਾ ਪਤਾ ਕਰ ਜਦ ਠੱਗ ਦੀ ਘਰਆਲੀ ਕੋਲ ਜਵਾਕ ਗਏ ਬੀ ਪੈਸੇ ਮੋੜੋ ਆਂਟੀ ਸਾਡੇ, ਗਾਹਾਂ ਓਹ ਪੈਗੀ ''ਆਂਹਦੀ ਮੈਂ ਮਰਜੂ ਜੇ ਮੇਰੇ ਤੋਂ ਪੈੋਸੇ ਮੰਗੇ''
ਜਵਾਕਾਂ ਨੇ ਮਾਪਿਆਂ ਨਾਲ ਠਾਣੇ ਦਾ ਰਾਹ ਫੜ੍ਹਿਆ ਤੇ ਠਾਣੇ ਆ ਸਕਾਇਤ ਦਿੱਤੀ ਬੀ ਇੱਕ ਤਾਂ ਗਰੀਬਾਂ ਨਾਲ ਠੱਗੀ ਮਾਰਗੇ ਤੇ ਉਤੋਂ ਮਰਨ ਦੀਆਂ ਧਮਕੀਆਂ ਦੇ ਕੇਸ ਪਵਾਉਣ ਦਾ ਡਰਾਵਾ ਦਈ ਜਾਂਦੀ ਆ ਆਂਟੀ

Friday, 11 January 2019

ਵੱਸ ਨੀ ਚੱਲਦਾ ਗਰੀਬਾਂ ਨੂੰ ਗੋਲੀ ਨਾਲ ਕਿਹੜਾ ਨਾ ਉਡਾਤਾ ਜਾਵੇ...




ਲੰਘੇ ਬੁੱਧਵਾਰ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਤੇ ਯੂਪੀ ਦੇ ਮੁੱਖ ਮੰਤਰੀ ਅਦਿੱਤਿਆ ਨਾਥ ਯੋਗੀ ਇੱਕ ਰੈਲੀ ਨੂੰ ਸੰਬੋਧਨ ਕਰਨ ਆਗਰਾ ਆਏ, ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਅਫ਼ਸਰਸ਼ਾਹੀ ਦਾ ਡੰਡਾ ਹਰ ਵਾਰ ਦੀ ਤਰ੍ਹਾਂ ਗਰੀਬਾਂ ਤੇ ਚੱਲਿਆ। 
ਆਗਰਾ ਦੇ ਇਲਾਕੇ ਕੋਠੀ ਮੀਨਾ ਬਜ਼ਾਰ ਮੈਦਾਨ ਜਿਸ ਥਾਂ ਤੇ ਰੈਲੀ ਹੋਣੀ ਸੀ। ਉਸ ਨੂੰ ਸਿੰਗਾਰਿਆ ਗਿਆ ਤੇ ਅਫ਼ਸਰਸ਼ਾਹੀ ਦੇ ਹੁਕਮ ਆਏ ਕਿ ਕੂੜੇ ਦੇ ਨਾਲ ਨਾਲ ਗਰੀਬੀ ਨੂੰ ਵੀ ਚੱਕਤਾ ਜਾਵੇ।
ਨਗਰ ਨਿਗਮ ਵੱਖ ਵੱਖ ਮਹਿਕਮਿਆਂ ਆਲੇ ਆ ਨਿਕਲੇ ਖ਼ਾਕੀ ਨੂੰ ਨਾਲ ਲੈ ਗਰੀਬਾਂ ਤੇ ਰੋਹਬ ਮਾਰਨ ਉਹਨਾਂ ਏਥੋਂ ਭਜਾਉਣ। ਕੋਠੀ ਮੀਨਾ ਬਜ਼ਾਰ ਇਲਾਕੇ ਚ ਜਿਆਦਤਾਰ ਗਰੀਬ ਲੋਕ ਆਰਜੀ ਝੁੱਗੀਆਂ ਬਣਾ ਆਪਣਾ ਸਮਾਂ ਬਤੀਤ ਕਰਨ ਆਲੇ ਆ
ਅਧਿਕਾਰੀਆਂ ਨੇ ਕੁੱਝ ਕੁ ਦੀਆਂ ਤਰਪਾਲਾਂ ਪਾੜਤੀਆਂ, ਕੁੱਝ ਕੁ ਖਿਲਾਰਤੀਆਂ। ਜਿਆਦਾਤਰ ਝੁੱਗੀਆਂ ਦੇ ਮੂਹਰੇ ਟੈਂਟ ਆਲਾ ਲੰਮਾ ਵੱਡਾ ਕੱਪੜਾ ਲਮਕਾ ਗਰੀਬੀ ਨੂੰ ਢੱਕ ਦਿੱਤਾ ਗਿਆ। ਗਰੀਬ ਨੂੰ ਵੱਂਜਣ ਲੱਗੇ ਹੁਕਮ ਕਿ ਜਾਂ ਤਾਂ ਰੈਲੀ ਚ ਆਵੋ ਤੇ ਜਾਂ ਫਿਰ ਭੋਰਾ ਬੀ ਬਾਹਰ ਨੀਂ ਨਿਕਲਣਾਂ। ਕੁੱਝ ਕੁ ਰੈਲੀ ਆਲੇ ਦਿਨ ਆਗੇ ਤੇ ਜੋ ਨਹੀਂ ਆ ਸਕਦੇ ਸੀ ਉਹਨਾਂ ਦੇ ਘਰਾਂ ਮੂੰਹਰੇ ਡੰਡਾ ਫੜ੍ਹਾ ਇੱਕ ਇੱਕ ਸਿਪਾਹੀ ਹੋਲਦਾਰ ਤੈਨਾਤ ਕਰਤਾ ਬੀ ਇਹ ਬਾਹਰ ਨਿਕਲ ਕਿਤੇ ਮੋਦੀ ਯੋਗੀ ਦੀ ਨਿਗ੍ਹਾ ਨਾ ਪੈ ਜਾਣ
ਅੰਤ ਹੋ ਨਿਬੜੀ ਰੈਲੀ ਤੇ ਜਿੰਦਾਬਾਦ ਹੁੰਦੀ ਰਹੀ ਡਿਜੀਟਲ ਭਾਰਤ ਦੇ ਨਾਹਰਿਆਂ ਨਾਲ, ਜੋ ਤੇਜ਼ ਅਵਾਜ਼ ਅੰਦਰ ਤੜੇ ਬੈਠੇ ਬਾਹਰ ਨੂੰ ਪਥਰਾਈਆਂ ਅੱਖਾਂ ਨਾਲ ਝਾਕਦੇ ਗਰੀਬਾਂ ਦੇ ਕੰਨਾਂ ਦੇ ਪਰਦੇ ਪਾੜਨ ਤੱਕ ਜਾ ਰਹੀ ਸੀ
ਖ਼ਬਰ ਸ਼੍ਰੋਤ ਅਮਰ ਉਜਾਲਾ
ਪੰਜਾਬੀ : - ਸਾਹਿਬ ਸੰਧੂ


ਕੂੜੇ ਚ ਮਚਾਤੀ ਬਾਗਪਤ ਪੁਲਸ ਨੇ ਲਾਸ਼, ਨਾਲੇ ਮੁਰਦੇ ਦੇ ਪੈਸੇ ਖਾਗੇ




ਕੂੜੇ ਚ ਮਚਾਤੀ ਬਾਗਪਤ ਪੁਲਸ ਨੇ ਲਾਸ਼, ਨਾਲੇ ਮੁਰਦੇ ਦੇ ਪੈਸੇ ਖਾਗੇ
ਮਾਮਲਾ ਉੱਤਰ ਪ੍ਰਦੇਸ਼ ਦੇ ਬਾਗਪਤ ਦਾ ਆ। ਜਿਥੇ ਪੁਲਸ ਨੂੰ ਇੱਕ ਅਣਪਛਾਤੀ ਲਾਸ਼ ਮਿਲੀ ਤੇ ਪਹਿਚਾਣ ਲਈ 72 ਘੰਟਿਆਂ ਤੱਕ ਮੁਰਦਾਘਰ ਰਖਵਾ ਦਿੱਤਾ। ਸਮਾਂ ਬੀਤ ਗਿਆ ਤੇ ਕੋਈ ਬੰਦੇ ਦੀ ਲਾਸ਼ ਲੈਣ ਨਾ ਆਇਆ। ਆਖ਼ਰ ਬਾਗਪਤ ਪੁਲਸ ਕੋਤਵਾਲੀ ਦੇ ਹੋਲਦਾਰ ਜੈਵੀਰ ਸਿੰਘ ਦੀ ਡਿਊਟੀ ਲਾਤੀ ਬੀ ਮੁਰਦੇ ਦਾ ਅੰਤਮ ਸਸਕਾਰ ਕਰਵਾ ਆ। ਪੁਲਸ ਮਹਿਕਮੇ ਨੇ ਕੋਲੋਂ 2700 ਹੋਲਦਾਰ ਨੂੰ ਦੇਤੇ ਬੀ ਏਹਦੋਂ ਚੋਂ 300 ਦਾ ਖੱਫ਼ਣ ਲੈਲੀ, 400 ਦਾ ਕਿਰਾਇਆ ਸਿਵਿਆਂ ਤੱਕ ਲਾਸ਼ ਲਿਜਾਣ ਦਾ ਤੇ 200 ਲੱਕੜ ਸਮਗਰੀ ਬਗੈਰਾ ਦਾ। 
ਹੋਲਦਾਰ ਜੈਵੀਰ ਨੇ ਪੈਸੇ ਫੜ੍ਹ ਜੇਬ੍ਹ ਚ ਪਾਲੇ ਤੇ ਲਾਸ਼ ਕਿਸੇ ਥਾਂ ਲਿਜਾ ਟਾਇਰਾਂ, ਪਲਾਸਟਿਕ ਬੋਤਲਾਂ ਲਿਫ਼ਾਫੇ ਆਦਿ ਕੂੜੇ ਚ ਰੱਖ ਮਿੱਟੀ ਦਾ ਤੇਲ ਪਾ ਅੱਗ ਲਾਤੀ। ਮਾਮਲਾ ਕਿਥੇ ਦੱਬਿਆ ਰਹਿੰਦਾ ਆਗਿਆ ਬਾਹਰ।
ਪੁਲਸ ਦੀ ਕਾਰਵਾਈ ਜਿਵੇਂ ਜਾਣਦੇ ਹੋ ਓਵੇਂ ਹੀ ਹੋਈ ਬੱਸ ਸਸਪੈਂਡ ਤੇ ਕਾਰਵਾਈ ਦੀ ਗੱਲ ਆਖ਼ੀ
ਆਹ ਹਾਲ ਆ ਖ਼ਾਕੀ ਦਾ, ਜੋ ਆਬਦਿਆਂ ਨਾਲ ਹੀ ਠੱਗੀਆਂ ਠੋਰੀਆਂ ਮਾਰਦੇ ਓਹ ਤੇਰੇ ਮੇਰੇ ਅਰਗਿਆਂ ਨੂੰ ਕਿਵੇਂ ਬਖਸ਼ ਦੇਣਗੇ
ਸਾਹਿਬ ਸੰਧੂ

Thursday, 10 January 2019

ਰਾਜਸਥਾਨ : ਡਾਕਟਰਾਂ ਦੀ ਮਾੜੀ ਕਰਤੂਤ, ਜਣੇਪੇ ਸਮੇਂ ਜਵਾਕ ਦੇ ਕਰਤੇ ਦੋ ਟੁੱਕੜੇ

ਰਾਜਸਥਾਨ ਚ ਜੈਸਲਮੇਰ ਜਿਲ੍ਹੇ ਦੇ ਪਿੰਡ ਰਾਮਗੜ੍ਹ ਦੇ ਸਰਕਾਰੀ ਹਸਪਤਾਲ ਚ ਡਾਕਟਰਾਂ ਨੇ ਜਨਮ ਸਮੇਂ ਜਵਾਕ ਦੇ ਦੋ ਟੁੱਕੜੇ ਕਰਕੇ ਰੱਖਤੇ। 
ਰਾਮਗੜ੍ਹ ਦੇ ਹਸਪਤਾਲ ਚ ਜਣੇਪਾ ਕਰਵਾਉਣ ਆਲੀ ਬੀਬੀ ਦੇ ਪੈਦਾ ਹੋ ਰਹੇ ਬੱਚੇ ਨੂੰ ਨਰਸ ਨੇ ਪੈਰਾਂ ਤੋਂ ਫੜ੍ਹ ਏਨੇ ਜੋਰ ਨਾਲ ਖਿੱਚਿਆ ਕਿ ਉਸ ਦਾ ਸਿਰ ਅੰਦਰ ਰਹਿ ਗਿਆ ਤੇ ਧੜ ਹੱਥਾਂ ਚ ਆਗੀ। ਆਪਣੀ ਕਰਤੂਤ ਤੇ ਪਰਦਾ ਪਾਉਣ ਲਈ ਪੀੜਤ ਔਰਤ ਨੂੰ ਜੈਸਲਮੇਰ ਭੇਜਤਾ ਜਿਥੇ ਹਾਲਤ ਖਰਾਬ ਦੇਖ ਉਸ ਨੂੰ ਗਾਹਾਂ ਜੋਧਪੁਰ ਭੇਜਿਆ ਗਿਆ
। ਉਥੇ ਦੇ ਡਾਕਟਰਾਂ ਨੇ ਜਦ ਜਾਂਚ ਕੀਤੀ ਤਾਂ ਬੱਚੇ ਦਾ ਸਿਰ ਅੰਦਰੋਂ ਕੱਢਿਆ। ਪਰਿਵਾਰ ਨੇ ਆਕੇ ਠਾਣੇ ਸਕਾਇਤ ਕਰਤੀ ਤੇ ਪੁਲਸ ਨੇ ਰਾਮਗੜ੍ਹ ਦੇ ਹਸਪਤਾਲ ਚੋਂ ਬੱਚੇ ਦੀ ਧੜ ਬਰਾਮਦ ਕਰੀ। ਬੱਚੇ ਦਾ ਪੋਸਟਮਰਟਮ ਹੋ ਚੁੱਕਿਆ ਤੇ ਡਾਕਟਰਾਂ ਖਿਲਾਫ਼ ਪਰਚਾ ਦਰਜ ਕਰਲਿਆ ਗਿਆ ਹੈ

ਸੌਦਾ ਸਾਧ ਖਿਲਾਫ਼ ਕਤਲ ਕੇਸ ਵਿੱਚ ਵੀ ਜੱਜ ਜਗਦੀਪ ਦੇਵੇਗਾ ਫ਼ੈਸਲਾ

ਸੌਦਾ ਸਾਧ ਖਿਲਾਫ਼ ਕਤਲ ਕੇਸ ਵਿੱਚ ਵੀ ਜੱਜ ਜਗਦੀਪ ਦੇਵੇਗਾ  ਫ਼ੈਸਲਾ
ਡੇਰੇ ਚ ਰਹਿਣ ਆਲੀਆਂ ਦੋ ਚੇਲੀਆਂ ਨਾਲ ਜਬਰ ਜਨਾਹ ਕਰਨ ਆਲੇ ਸੌਦਾ ਸਾਧ ਨੂੰ ਪੰਚਕੂਲੇ ਦੀ ਸੀਬੀਆਈ ਅਦਾਲਤ ਦੇ ਜੱਜ ਜਗਦੀਪ ਸਿੰਘ ਨੇ ਬਲਾਤਕਾਰ ਦੇ ਕੇਸ ਵਿੱਚ 2017 ਅਗਸਤ ਵਿੱਚ ਵੀਹ ਸਾਲ ਦੀ ਸਜ਼ਾ ਸੁਣਾਈ ਸੀ। ਵੀਹ ਸਾਲ ਲਈ ਭਾਂਵੇ ਬਲਾਤਕਾਰੀ ਸੌਦਾ ਸਾਧ ਸੁਨਾਰੀਆਂ ਜੇਲ੍ਹ ਵਿੱਚ ਬੰਦ ਹੈ ਪਰ ਉਸ ਉਤੇ ਸਾਧੂਆਂ ਨੂੰ ਖੱਸੀ ਕਰਨ ਤੇ ਕਤਲ ਦੇ ਸੰਗੀਨ ਅਪਰਾਧਾਂ ਦੇ ਕੇਸ ਅਦਾਲਤਾਂ ਵਿੱਚ ਚੱਲ ਰਹੇ ਹਨ। ਡੇਰੇ ਦੀ ਸਚਾਈ ਲਿਖਣ ਕਾਰਨ 24 ਅਕਤੂਬਰ 2002 'ਚ ਛੱਤਰਪਤੀ ਦੀ ਘਰ ਦੇ ਬਾਹਰ ਕੁਝ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਜਿਸ ਤੋਂ ਬਾਅਦ ਛੱਤਰਪਤੀ ਦਾ ਬੇਟਾ ਅੰਸ਼ੁਲ ਆਪਣੇ ਪਿਤਾ ਨੂੰ ਨਿਆਂ ਦਿਵਾਉਣ ਲਈ ਲੜਦਾ ਰਿਹਾ। ਹੁਣ 11 ਜਨਵਰੀ ਨੂੰ ਇਸ ਕਤਲ ਖਿਲਾਫ਼ ਪੰਚਕੂਲੇ ਦੀ ਸੀਬੀਆਈ ਅਦਾਲਤ ਆਪਣਾ ਫੈਸਲਾ ਸੁਣਾ ਸਕਦੀ ਹੈ ਤੇ ਇਸ ਵਾਰ ਵੀ ਕੇਸ ਦਾ ਫ਼ੈਸਲਾ ਜੱਜ ਜਗਦੀਪ ਸਿੰਘ ਨੇ ਦੇਣਾ ਹੈ। ਪੀੜਤ ਦੇ ਪਰਿਵਾਰ ਮੁਤਾਬਕ ਓਹ ਸੌਦਾ ਸਾਧ ਲਈ ਫ਼ਾਂਸੀ ਦੀ ਮੰਗ ਕਰ ਰਹੇ ਹਨ।
ਫਿਲਹਾਲ ਇਹ ਕੱਲ੍ਹ ਪਤਾ ਲੱਗੇ ਕਿ ਬਲਾਤਕਾਰੀ ਸਾਧ ਨੂੰ ਉਮਰ ਕੈਦ ਬੋਲਦੀ ਜਾਂ ਫਾਹੇ ਲਾਇਆ ਜਾਵੇਗਾ
✍️ਸਾਹਿਬ ਸੰਧੂ

Wednesday, 9 January 2019

ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੋਈ ਸਰਪੰਚ ਦੀ ਮੌਤ

 ਮਾਨਸਾ ਜ਼ਿਲ੍ਹੇ ਦੇ ਭੀਖੀ ਨੇੜਲੇ ਪਿੰਡ ਹਮੀਰਗੜ੍ਹ ਢੈਪਈ ਦੇ ਸਰਪੰਚ ਸੁਰਜੀਤ ਸਿੰਘ ਧਾਲੀਵਾਲ ਦੀ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ 85 ਸਾਲਾ ਸੁਰਜੀਤ ਸਿੰਘ ਧਾਲੀਵਾਲ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਇੱਕ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ। ਇੱਥੇ ਬੀਤੀ ਰਾਤ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰ ਵਲੋਂ ਤਾਂ ਅਜੇ ਸੁਰਜੀਤ ਸਿੰਘ ਦੀ ਜਿੱਤ ਦੇ ਚਾਅ ਹੀ ਮਨਾਏ ਜਾ ਰਹੇ ਸਨ ਕਿ ਇਹ ਭਾਣਾ ਵਾਪਰ ਗਿਆ।

ਬਲਾਤਕਾਰ ਦੇ ਆਰੋਪੀ ਭਾਜਪਾ ਆਗੂ ਦਾ ਰੇਲ ਗੱਡੀ `ਚ ਕਤਲ



ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਜਯੰਤੀ ਲਾਲ ਭਾਨੁਸ਼ਾਲੀ ਦਾ ਅਣਪਛਾਤੇ ਹਮਲਾਵਰਾਂ ਨੇ ਚਲਦੀ ਰੇਲ ਗੱਡੀ `ਚ ਗੋਲੀ ਮਾਰਕੇ ਕਤਲ ਕਰ ਦਿੱਤਾ। ਘਟਨਾ ਰਾਤ ਕਰੀਬ ਦੋ ਵਜੇ ਭੁਜ਼ ਦਾਦਰ ਐਕਸਪ੍ਰੈਸ ਰੇਲ ਗੱਡੀ `ਚ ਹੋਈ, ਜਦੋਂ ਭਾਨੁਸ਼ਾਲੀ (53) ਕੱਛਾ ਜਿ਼ਲ੍ਹੇ ਦੇ ਭੁਜ਼ ਤੋਂ ਅਹਿਮਦਾਬਾਦ ਵਾਪਸ ਆ ਰਹੇ ਸਨ। ਹਮਲਾਵਰਾਂ ਨੇ ਇਕ ਗੋਲੀ ਜਯੰਤੀ ਦੀ ਅੱਖ `ਚ ਅਤੇ ਦੂਜੀ ਛਾਤੀ `ਚ ਮਾਰੀ।

ਭਾਨੁਸ਼ਾਲੀ ਨੇ ਪਿਛਲੇ ਸਾਲ ਜੁਲਾਈ `ਚ ਬਲਾਤਕਾਰ ਦੇ ਦੋਸ਼ ਲੱਗਣ ਦੇ ਬਾਅਦ ਗੁਜਰਾਤ ਭਾਜਪਾ ਦੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਹਾਲਾਂਕਿ ਗੁਜਰਾਤ ਉਚ ਅਦਾਲਤ ਨੇ ਅਗਸਤ 2018 `ਚ ਮਹਿਲਾ ਦੀ ਸਿ਼ਕਾਇਤ ਵਾਪਸ ਲੈਣ ਦੇ ਬਾਅਦ ਕੇਸ ਰੱਦ ਕਰ ਦਿੱਤਾ ਸੀ। ਮੋਰਬੀ ਜਿ਼ਲ੍ਹੇ ਦੇ ਪੁਲਿਸ ਸੁਪਰਡੈਂਟ ਕਨਨਰਾਜ ਵਘੇਲਾ ਨੇ ਕਿਹਾ ਕਿ ਉਨ੍ਹਾਂ ਕੱਛ ਜਿ਼ਲ੍ਹੇ ਦੇ ਨਜ਼ਦੀਕ ਗਾਂਧੀਧਾਮ ਅਤੇ ਸੂਰਜਬਾਡੀ ਥਾਣੇ ਵਿਚਕਾਰ ਗੋਲੀ ਮਾਰੀ ਗਈ।

ਮਾਲੀਆ ਨੇ ਬਦਮਾਸ਼ਾਂ ਨੇ ਏਸੀ ਕੋਚ `ਚ ਦਾਖਲ ਹੋ ਕੇ ਭਾਨੁਸ਼ਾਲੀ `ਤੇ ਗੋਲੀਵਾਰੀ ਕੀਤੀ। ਉਨ੍ਹਾਂ ਦੀ ਮੌਕੇ `ਤੇ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਭੁਜ਼ ਦਾਦਰ ਟ੍ਰੇਨ `ਚ ਮੌਜੂਦ ਰੇਲਵੇ ਪੁਲਿਸ ਨੇ ਮੋਰਬੀ ਪੁਲਿਸ ਨੂੰ ਸੂਚਿਤ ਕੀਤਾ ਕਿ ਭਾਨੁਸ਼ਾਲੀ ਦਾ ਰੇਲ ਗੱਡੀ `ਚ ਗੋਲੀਮਾਰਕੇ ਕਤਲ ਕਰ ਦਿੱਤਾ।ਰੇਲ ਗੱਡੀ ਮੋਰਬੀ ਦੇ ਮਾਲੀ ਥਾਣੇ ਪਹੁੰਚਣ ਦੇ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ਼ ਦਿੱਤਾ ਗਿਆ। ਵਘੇਲਾ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਮੁਤਾਬਕ ਉਨ੍ਹਾਂ ਨੂੰ ਦੋ ਗੋਲੀਆਂ ਮਾਰੀਆਂ ਗਈਆਂ।

ਉਨ੍ਹਾਂ ਕਿਹਾ ਕਿ ਸਾਨੂੰ ਰੇਲ ਗੱਡੀ ਦੇ ਡੱਬੇ ਤੋਂ ਕਾਰਤੂਸ ਦੇ ਖੋਖੇ ਮਿਲੇ ਹਨ,  ਜਿਨ੍ਹਾਂ ਨੂੰ ਫੋਰੇਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਰੇਲਵੇ ਪੁਲਿਸ ਨੇ ਮਾਮਲਾ ਦਰਜ ਕਰੇਗੀ। ਭਾਨੁਸ਼ਾਲੀ 2007 ਤੋਂ 2012 ਦੇ ਵਿਚ ਅਬਦਾਸਾ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਰਹਿ ਚੁੱਕੇ ਹਨ।

ਸੈਕਸ ਵੀਡੀਓ ਹੋਈ ਸੀ ਵਾਇਰਲ

ਜਯੰਤੀ ਭਾਨੁਸ਼ਾਲੀ `ਤੇ ਲਗੇ ਬਲਾਤਕਾਰ ਦੇ ਦੋਸ ਦੇ ਬਾਅਦ ਉਨ੍ਹਾਂ ਦੀ ਇਕ ਵੀਡੀਓ ਵਾਇਰਲ ਸੋਸ਼ਲ ਮੀਡੀਆ `ਤੇ ਤੇਜੀ ਨਾਲ ਵਾਇਰਲ ਹੋਈ ਸੀ। ਵੀਡੀਓ `ਚ ਉਨ੍ਹਾਂ ਦਾ ਚੇਹਰਾ ਸਾਫ ਦਿਖਾਈ ਦੇ ਰਿਹਾ ਹੈ, ਪ੍ਰੰਤੂ ਪੀੜਤਾ ਦਾ ਚੇਹਰਾ ਇਸ `ਚ ਛੁਪਾ ਦਿੱਤਾ ਗਿਆ ਸੀ। ਪੁਲਿਸ ਬਲਾਤਕਾਰ ਅਤੇ ਬਲੈਕਮੇਲਿੰਗ ਦੇ ਦੋਸ਼ `ਚ ਕੇਸ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਪੀੜਤਾ ਨੇ ਦੱਸਿਆ ਸੀ ਕਿ ਭਾਨੁਸ਼ਾਲੀ ਨੇ ਉਸ ਨੂੰ ਕਈ ਵਾਰ ਆਪਣੀ ਹਵਸ ਦਾ ਸਿ਼ਕਾਰ ਬਣਾਇਆ ਸੀ। ਐਨਾ ਹੀ ਨਹੀਂ ਉਸ ਨੇ ਬਿਨਾਂ ਕੱਪੜਿਆਂ ਤੋਂ ਹੋ ਕੇ ਵੀਡੀਓ ਕਾਲ ਕਰਨ ਲਈ ਕਿਹਾ ਸੀ।

ਮਾਮਲਾ ਟੱਲੇਵਾਲ ਗੁਰੂ ਵੀਡੀਓ ਬਣਾ ਸੰਗਤ ਨੂੰ ਅਪਸ਼ਬਦ ਬੋਲਣ ਦਾ

ਮਾਮਲਾ ਟੱਲੇਵਾਲ ਗੁਰੂ ਵੀਡੀਓ ਬਣਾ ਸੰਗਤ ਨੂੰ ਅਪਸ਼ਬਦ ਬੋਲਣ ਦਾ ਭਦੌੜ-ਸਾਹਿਬ ਸੰਧੂ ਨਜਦੀਕੀ ਪਿੰਡ ਟੱਲੇਵਾਲ ਤੋਂ ਗੁਰਦੁਆਰਾ ਨਹਿਰ ਆਲ਼ਾ ਤੋਂ ਲੰਗਰ ਹਾਲ ਦੀ ਕੁੱਝ ਦਿਨਾਂ ਤੋਂ...