Thursday, 8 April 2021

ਮਾਮਲਾ ਟੱਲੇਵਾਲ ਗੁਰੂ ਵੀਡੀਓ ਬਣਾ ਸੰਗਤ ਨੂੰ ਅਪਸ਼ਬਦ ਬੋਲਣ ਦਾ


ਮਾਮਲਾ ਟੱਲੇਵਾਲ ਗੁਰੂ ਵੀਡੀਓ ਬਣਾ ਸੰਗਤ ਨੂੰ ਅਪਸ਼ਬਦ ਬੋਲਣ ਦਾ

ਭਦੌੜ-ਸਾਹਿਬ ਸੰਧੂ

ਨਜਦੀਕੀ ਪਿੰਡ ਟੱਲੇਵਾਲ ਤੋਂ ਗੁਰਦੁਆਰਾ ਨਹਿਰ ਆਲ਼ਾ ਤੋਂ ਲੰਗਰ ਹਾਲ ਦੀ ਕੁੱਝ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ਵਿੱਚ ਪਿੰਡ ਦੀ ਹੀ ਇੱਕ ਲੜਕੀ ਆਪਣੀ ਬੱਚੀ ਨਾਲ ਗੋਲਕ ਗਿਣ ਰਹੀ ਸੰਗਤ ਨਾਲ ਉਲਝ ਉਹਨਾਂ ਸਬੰਧੀ ਦੋਹੇਂ ਮਾਵਾਂ ਧੀਆਂ (ਛੋਟੀ ਬੱਚੀ) ਮਾੜੇ ਸ਼ਬਦਾਵਾਲੀ ਅਤੇ ਇੱਕ ਸਿੱਖ ਬੀਬੀ ਦੇ ਚਰਿੱਤਰ ਤੇ ਉਂਗਲ ਚੁੱਕੀ  ਜਾਂਦੀ। ਸੰਗਤ ਨੇ ਹਲਕਾ ਵਿਰੋਧ ਕੀਤਾ ਪਰ ਉਸ ਦੇ ਬਆਦ ਸੰਗਤ ਲਾਤਾਰ ਚੁੱਪ ਬੈਠੀ ਰਹੀ ਤੇ ਉਕਤ ਔਰਤ ਲਗਾਤਾਰ ਬੋਲਦੀ ਸੁਣੀ ਜਾ ਰਹੀ ਹੈ।

ਇਸ ਵੀਡੀਓ ਨੂੰ ਲੜਕੀ ਨੇ ਖੁੱਦ ਲਾਇਵ ਹੋ ਵਾਇਰਲ ਕੀਤਾ ਸੀ ਤੇ ਵਾਇਰਲ ਵੀਡੀਓ ਬਾਦ ਲੋਕਾਂ ਦੇ ਆ ਰਹੇ ਕੂਮੈਂਟ ਕਰਕੇ ਅੱਜ ਗੁਰਦੁਆਰਾ ਪ੍ਰਬੰਧਕਾਂ ਅਤੇ ਹਲਕਾ ਭਦੌੜ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾਂ ਨੇ ਆਪਣਾ ਪੱਖ ਮੀਡੀਆ ਚ ਰੱਖਿਆ। ਉਹਨਾਂ ਨੇ ਆਖਿਆ ਕਿ ਲੜਕੀ ਦਿਮਾਗੀ ਤੌਰ ਤੇ ਸਹੀ ਨਹੀਂ ਜਿਸ ਕਰਕੇ ਓਹ ਸੰਗਤਾਂ ਨਾਲ ਉਲਝੀ ਅਤੇ ਸੰਗਤ ਨੂੰ ਬੋਲ ਕਬੋਲ ਬੋਲੇ। ਉਹਨਾਂ ਆਖਿਆ ਉਕਤ ਲੜਕੀ ਦੋ ਤਿੰਨ ਦਿਨ ਤੋਂ ਗੁਰੂ ਘਰ ਆ ਰਹੀ ਸੀ ਤੇ ਜਦ ਆਈ ਤੇ ਪੋਚਾ ਲਾਉਂਣ ਦੀ ਗੱਲ ਆਖ਼ੀ ਤਾਂ ਸੰਗਤ ਨੇ ਆਖਿਆ ਇਥੇ ਥੋੜ੍ਹੀ ਦੇਰ ਪਹਿਲਾਂ ਹੀ ਪੋਚਾ ਲੱਗ ਚੁੱਕਿਆ ਤੇ ਤੁਸੀਂ ਬਾਹਰਲੇ ਪਾਸੇ ਲਾ ਦੇਵੋ। ਇਸ ਤੋਂ ਬਆਦ ਸਥਾਨਕ ਪਿੰਡ ਦੀ ਲੜਕੀ ਨੇ ਸੰਗਤਾਂ ਨਾਲ ਜੋ ਵਿਵਹਾਰ ਕੀਤਾ ਓਹ ਸਾਰਾ ਕੁੱਝ ਵੀਡੀਓ ਚ ਸਭ ਨੇ ਅੱਖੀਂ ਦੇਖਿਆ ਤੇ ਸੁਣਿਆਂ। ਉਹਨਾਂ ਆਖਿਆ ਕਿ ਗੁਰੂ ਘਰ ਉਕਤ ਲੜਕੀ ਦੇ ਖਿਲਾਫ਼ ਕਾਨੂੰਨੀ ਕਾਰਵਾਈ ਦੇ ਹੱਕ ਵਿੱਚ ਨਹੀਂ ਇਸ ਲਈ ਬਾਬਾ ਜੀ ਨੇ ਕੋਈ ਵੀ ਨਾ ਕਾਰਵਾਈ ਕਰਵਾਉਂਣ ਲਈ ਆਖਿਆ ਤੇ ਉਕਤ ਲੜਕੀ ਦੇ ਪਰਿਵਾਰ ਨੂੰ ਅਪੀਲ ਕੀਤੀ ਕਿ ਜੇਕਰ ਲੜਕੀ ਮਾਨਸਿਕ ਰੋਗ ਨਾਲ ਪੀੜਤ ਹੈ ਤਾਂ ਅਸੀਂ ਖੁੱਦ ਇਲਾਜ ਕਰਵਾ ਸਕਦੇ ਹਾਂ।
ਉਹਨਾਂ ਨੇ ਨਾਲ ਹੀ ਵੀਡੀਓ ਥੱਲੇ ਕੂਮੈਂਟ ਕਰਨ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਗੁਰੂ ਘਰ ਤੇ ਸੰਤ ਬਾਬਾ ਸੁੰਦਰ ਸਿੰਘ ਜੀ ਕੇਨੇਡੀਅਨ ਅਕਾਲ ਐਕਾਡਮੀ ਇਲਾਕੇ ਦੀ ਮੰਨੀ ਪ੍ਰਮੰਨੀ ਸਾਫ਼ ਸੁਥਰੀ ਸੰਸਥਾਂ ਹੈ। ਇਸ ਸੰਸਥਾਂ ਨੇ ਕਦੇ ਕਿਸੇ ਖਿਲਾਫ਼ ਕੋਈ ਵੈਰ ਵਿਰੋਧ ਜਾਂ ਮਾੜੇ ਪਾਸੇ ਹਿੱਸਾ ਲਿਆ ਹੋਵੇ। ਵੀਡੀਓ ਚ ਭਾਵੇਂ ਲੜਕੀ ਨੇ ਸੰਸਥਾਂ ਵਾਰੇ ਕੁੱਝ ਨਹੀਂ ਬੋਲਿਆ ਪਰ ਜਿੰਨਾਂ ਲੋਕਾਂ ਨੂੰ ਸਚਾਈ ਨਹੀਂ ਪਤਾ ਓਹ ਸੰਸਥਾਂ ਖਿਲਾਫ਼ ਕਾਫ਼ੀ ਮਾੜੀ ਭਾਸ਼ਾ ਵਰਤ ਰਹੇ ਹਨ ਤੇ ਜਿਸ ਕਰਕੇ ਅਸੀਂ ਅੱਜ ਆਪਣੀ ਸਥਿਤੀ ਸਪੱਸ਼ਟ ਕੀਤੀ ਹੈੇ। ਇਸ ਮੌਕੇ ਚਮਕੌਰ ਸਿੰਘ ਮਰੜ, ਬਲਵੰਤ ਸਿੰਘ ਕਾਲਾ ਢਿੱਲੋਂ, ਬਲਜਿੰਦਰ ਸਿੰਘ ਲੈਣੀਂ ਕਾ, ਬਲਵੀਰ ਸਿੰਘ ਪ੍ਰਧਾਨ, ਰੁਪਿੰਦਰ ਸਿੰਘ ਭਿੰਦਾ, ਸਤਨਾਮ ਸਿੰਘ ਕਥਾ ਵਾਚਕ, ਹਰਜਿੰਦਰ ਸਿੰਘ ਰਾਗੀ ਆਦਿ ਮੋਜੂਦ ਸਨ

No comments:

Post a Comment

ਮਾਮਲਾ ਟੱਲੇਵਾਲ ਗੁਰੂ ਵੀਡੀਓ ਬਣਾ ਸੰਗਤ ਨੂੰ ਅਪਸ਼ਬਦ ਬੋਲਣ ਦਾ

ਮਾਮਲਾ ਟੱਲੇਵਾਲ ਗੁਰੂ ਵੀਡੀਓ ਬਣਾ ਸੰਗਤ ਨੂੰ ਅਪਸ਼ਬਦ ਬੋਲਣ ਦਾ ਭਦੌੜ-ਸਾਹਿਬ ਸੰਧੂ ਨਜਦੀਕੀ ਪਿੰਡ ਟੱਲੇਵਾਲ ਤੋਂ ਗੁਰਦੁਆਰਾ ਨਹਿਰ ਆਲ਼ਾ ਤੋਂ ਲੰਗਰ ਹਾਲ ਦੀ ਕੁੱਝ ਦਿਨਾਂ ਤੋਂ...