ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਰਣਜੀਤ ਸਿੰਘ ਢੱਡਰੀਆਂ ਦੁਆਰਾ ਬਲਾਤਕਾਰੀ, ਕਾਤਲ, ਅਪਰਾਧੀ ਸੌਦਾ ਸਾਧ ਦੇ ਕੱਟੜ ਚੇਲੇ ਦੇ ਘਰ ਆਕੇ ਜਾਣਾਂ ਬਣਿਆਂ ਚਰਚਾ ਦਾ ਵਿਸ਼ਾ...
ਬੁਰਜ ਜਵਾਹਰ ਸਿੰਘ ਸੌਦਾ ਸਾਧ ਦੇ ਚੇਲਿਆਂ ਦੁਆਰਾ ਕਰੀ ਬੇਅਦਬੀ ਦੇ ਖਿਲਾਫ਼ ਢੱਡਰੀਆਂ ਵਾਲਾ ਖੁੱਦ ਬੈਠਦਾ ਸੀ ਧਰਨਿਆਂ ਤੇ
ਭਦੌੜ 3 ਅਪ੍ਰੈਲ (ਸਾਹਿਬ ਸੰਧੂ) ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸੌਦਾ ਸਾਧ ਦੇ ਚੇਲਿਆਂ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਲਲਕਾਰ ਬੇਅਦਬੀ ਦੇ ਬਾਦ ਦੋਸ਼ੀਆਂ ਲਈ ਕਾਰਵਾਈ ਲਈ ਵੱਖ ਵੱਖ ਸਿੱਖ ਜਥੇਬੰਦੀਆਂ ਦੁਆਰਾ ਹੁੰਦੇ ਪ੍ਰਦਰਸ਼ਨਾਂ 'ਚ ਪਹੁੰਚ ਕਰਦਿਆਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਮੰਗ ਕਰੀ ਸੀ ਤੇ ਸਤਿਨਾਮ ਵਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਤੇ ਜੋ ਬਾਦਲਕੇ ਸੱਤਾ ਵੇਲੇ ਅਣਪਛਾਤੀ ਪੁਲਸ ਨੇ ਕਹਿਰ ਢਾਹਿਆ ਕਿਸੇ ਬੱਚੇ ਤੋਂ ਵੀ ਜੁਦਾ ਨਹੀਂ। ਉਸ ਵੇਲੇ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਇਹਨਾਂ ਪ੍ਰਦਰਸ਼ਨਾਂ 'ਚ ਮੋਹਰੀ ਰੋਲ ਕਰਦਾ ਰਹੇ ਤੇ ਜੋ ਹੁਣ ਦੀ ਤਾਜਾ ਅਪਡੇਟ ਜਿਸ ਨੇ ਹਲਚਲ ਵਧਾਈ ਕਿ ਅਪਰਾਧੀ ਸੌਦਾ ਸਾਧ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੋਟਕਪੁਰਾ ਧਰਨੇ 'ਚ ਬੈਠਣ ਵਾਲਾ ਪ੍ਰਮੇਸ਼ਵਰ ਦੁਆਰ ਦਾ ਮੁੱਖੀ ਭਦੌੜ ਤਿੰਨ ਕੁਣੀਂ ਬੱਸ ਸਟੈਂਡ ਰੋਡ ਇੱਕ ਇਸ ਹੀ ਸੌਦਾ ਸਾਧ ਦੇ ਕੱਟੜ ਚੇਲੇ ਪਰਿਵਾਰ ਦੇ ਘਰ ਆਕੇ ਗਿਆ। ਭਾਵੇਂ ਇਸ ਗੱਲ ਨੂੰ ਦੋ ਹਫ਼ਤਿਆਂ ਦੇ ਨੇੜੇ ਤੇੜੇ ਦਾ ਦੱਸੀਦਾ ਪਰ ਅੱਜ ਉਜ਼ਾਗਰ ਹੋਈ ਇਸ ਚਰਚਾ ਬਾਦ ਲੋਕਾਂ 'ਚ ਸੱਥ ਚਰਚਾ ਰਹੀ ਕਿ ਢੱਡਰੀਆਂ ਵਾਲਾ ਸੌਦਾ ਸਾਧ ਚੇਲਿਆਂ ਦੇ ਘਰ !!!
ਇਹ ਵੀ ਪਤਾ ਲੱਗਿਆ ਕਿ ਢੱਡਰੀਆਂ ਵਾਲੇ ਦੇ ਭਦੌੜ ਦੌਰੇ ਦੌਰਾਨ ਆਪਣੇ ਆਪ ਨੂੰ ਪੰਥਕ ਅਖਵਾਉਂਦੇ ਕੁੱਝ ਆਗੂਆਂ ਨੂੰ ਵੀ ਪਤਾ ਲਾਗਿਆ ਸੀ ਪਰ ਪਤਾ ਨਹੀਂ ਉਹਨਾਂ ਨੇ ਕਿਸ ਮਜ਼ਬੂਰੀ ਤਹਿਤ ਆਪਣੇ ਆਪ ਨੂੰ ਘੁੱਗੀ ਚੁੱਪ ਰੱਖਿਆ।
ਅੱਜ ਜਿਓਂ ਹੀ ਇਹ ਚਰਚਾ ਛਿੜੀ ਤਾਂ ਪੱਤਰਕਾਰ ਦੁਆਰਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ 98761-00601 ਤੇ ਸੰਪਰਕ ਕਰ ਪੌਣੇਂ ਦਸ ਵਜੇ ਸਵੇਰੇ ਉਹਨਾਂ ਦਾ ਪੱਖ ਪੁੱਛਣ ਲਈ ਸੰਪਰਕ ਕਰਿਆ ਤਾਂ ਉਹਨਾਂ ਨੇ ਫੋਨ ਚੁੱਕਣਾਂ ਮੁਨਾਸਿਬ ਨਾ ਸਮਝਿਆ।
ਢੱਡਰੀਆਂ ਵਾਲੇ ਦੇ ਭਦੌੜ ਸੌਦਾ ਸਾਧ ਚੇਲਿਆਂ ਦੇ ਘਰ ਆਉਂਣਾ ਕਾਫ਼ੀ ਸਵਾਲ ਪੈਦਾ ਕਰ ਰਿਹਾ ਤੇ ਵੱਡਾ ਸਵਾਲ ਕਿ ਆਖ਼ਰ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਅਜਿਹੀ ਕਿਹੜੀ ਮਜ਼ਬੂਰੀ ਰਹੀ ਹੋਵੇਗੀ!!!!

No comments:
Post a Comment