40 ਜਵਾਕਾਂ ਨਾਲ ਠੱਗੀ ਠੋਰੀ ਕਰਨ ਆਲਾ ਰਾਤੋ ਰਾਤ ਪੱਤਰੇ ਵਾਚ ਗਿਆ ਤੇ ਜਹਾਜ ਦੀ ਬਾਰੀ ਨੂੰ ਹੱਥ ਪਾਉਣ ਦਾ ਸੁਪਨਾਂ ਵੇਖਣ ਆਲੇ ਜਵਾਕ ਦਰ-ਦਰ ਭਟਕਦੇ ਇਨਸਾਫ਼ ਦੀ ਗੁਹਾਰ ਲਾ ਰਹੇ ਆ।
ਮਾਮਲਾ ਹੁਸ਼ਿਆਰਪੁਰ ਤੋਂ ਆ ਜਿਥੇ ਕਿਸੇ ਬੰਦੇ ਨੇ ਜਵਾਕਾਂ ਨੂੰ ਬਾਹਰ ਭੇਜਣ ਦਾ ਸੁਪਨਾਂ ਦਿਖਾਉਣ ਆਲਾ ' ਆਈਲੇਟਸ ਸੈਂਟਰ'' ਖੋਲਿਆ ਸੀ। ਇਸ਼ਤਿਹਾਰਬਾਜ਼ੀ ਕਰ 40 ਕੁ ਜਵਾਕ ਕਰਲੇ ਸੈਂਟਰ 'ਚ ਆਉਂਣ ਜਾਣ ਆਲ ਤੇ ਕੱਲੇ ਕੱਲੇ ਕੋਲੋਂ 13-13 ਹਜ਼ਾਰ ਲੈ ਜੇਬ੍ਹਾਂ ਭਰਲੀਆਂ। ਜਵਾਕ ਕਲਾਸਾਂ ਲਾ ਕੋਚਿੰਗ ਲੈਂਦੇ ਤੇ ਜਦੋਂ ਸਾਰਿਆਂ ਦਾ ਪੇਪਰ ਆਲਾ ਦਿਨ ਆਉਂਣਾ ਸੀ ਤਾਂ ਰਾਤੋ ਰਾਤ ਜਨਾਬ ਹੁਰੀਂ ਸ਼ਟਰਾਂ ਨੂੰ ਬੱਡੇ ਬੱਡੇ ਜਿੰਦੇ ਲਾ ਵਾਚਗੇ ਪਤਰੇ...
ਜਵਾਕ ਭਮੱਤਰ ਗਏ ਤੇ ਮਾਪਿਆਂ ਕੋਲ ਸੁਣਾਈ ਜਾ ਦੁੱਖ ਦਰਦ ਕਹਾਣੀ, ਆਸ ਪਾਸ ਪੜਤਾਲ ਤੇ ਹੋਗਿਆ ਸਾਫ਼ ਕੇ ਵੱਜ ਗਈ 40ਲੀਆਂ ਨਾਲ ਠੱਗੀ।
ਅਤਾ ਪਤਾ ਕਰ ਜਦ ਠੱਗ ਦੀ ਘਰਆਲੀ ਕੋਲ ਜਵਾਕ ਗਏ ਬੀ ਪੈਸੇ ਮੋੜੋ ਆਂਟੀ ਸਾਡੇ, ਗਾਹਾਂ ਓਹ ਪੈਗੀ ''ਆਂਹਦੀ ਮੈਂ ਮਰਜੂ ਜੇ ਮੇਰੇ ਤੋਂ ਪੈੋਸੇ ਮੰਗੇ''
ਜਵਾਕਾਂ ਨੇ ਮਾਪਿਆਂ ਨਾਲ ਠਾਣੇ ਦਾ ਰਾਹ ਫੜ੍ਹਿਆ ਤੇ ਠਾਣੇ ਆ ਸਕਾਇਤ ਦਿੱਤੀ ਬੀ ਇੱਕ ਤਾਂ ਗਰੀਬਾਂ ਨਾਲ ਠੱਗੀ ਮਾਰਗੇ ਤੇ ਉਤੋਂ ਮਰਨ ਦੀਆਂ ਧਮਕੀਆਂ ਦੇ ਕੇਸ ਪਵਾਉਣ ਦਾ ਡਰਾਵਾ ਦਈ ਜਾਂਦੀ ਆ ਆਂਟੀ

No comments:
Post a Comment