ਲੰਘੇ ਬੁੱਧਵਾਰ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਤੇ ਯੂਪੀ ਦੇ ਮੁੱਖ ਮੰਤਰੀ ਅਦਿੱਤਿਆ ਨਾਥ ਯੋਗੀ ਇੱਕ ਰੈਲੀ ਨੂੰ ਸੰਬੋਧਨ ਕਰਨ ਆਗਰਾ ਆਏ, ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਅਫ਼ਸਰਸ਼ਾਹੀ ਦਾ ਡੰਡਾ ਹਰ ਵਾਰ ਦੀ ਤਰ੍ਹਾਂ ਗਰੀਬਾਂ ਤੇ ਚੱਲਿਆ।
ਆਗਰਾ ਦੇ ਇਲਾਕੇ ਕੋਠੀ ਮੀਨਾ ਬਜ਼ਾਰ ਮੈਦਾਨ ਜਿਸ ਥਾਂ ਤੇ ਰੈਲੀ ਹੋਣੀ ਸੀ। ਉਸ ਨੂੰ ਸਿੰਗਾਰਿਆ ਗਿਆ ਤੇ ਅਫ਼ਸਰਸ਼ਾਹੀ ਦੇ ਹੁਕਮ ਆਏ ਕਿ ਕੂੜੇ ਦੇ ਨਾਲ ਨਾਲ ਗਰੀਬੀ ਨੂੰ ਵੀ ਚੱਕਤਾ ਜਾਵੇ।
ਨਗਰ ਨਿਗਮ ਵੱਖ ਵੱਖ ਮਹਿਕਮਿਆਂ ਆਲੇ ਆ ਨਿਕਲੇ ਖ਼ਾਕੀ ਨੂੰ ਨਾਲ ਲੈ ਗਰੀਬਾਂ ਤੇ ਰੋਹਬ ਮਾਰਨ ਉਹਨਾਂ ਏਥੋਂ ਭਜਾਉਣ। ਕੋਠੀ ਮੀਨਾ ਬਜ਼ਾਰ ਇਲਾਕੇ ਚ ਜਿਆਦਤਾਰ ਗਰੀਬ ਲੋਕ ਆਰਜੀ ਝੁੱਗੀਆਂ ਬਣਾ ਆਪਣਾ ਸਮਾਂ ਬਤੀਤ ਕਰਨ ਆਲੇ ਆ
ਅਧਿਕਾਰੀਆਂ ਨੇ ਕੁੱਝ ਕੁ ਦੀਆਂ ਤਰਪਾਲਾਂ ਪਾੜਤੀਆਂ, ਕੁੱਝ ਕੁ ਖਿਲਾਰਤੀਆਂ। ਜਿਆਦਾਤਰ ਝੁੱਗੀਆਂ ਦੇ ਮੂਹਰੇ ਟੈਂਟ ਆਲਾ ਲੰਮਾ ਵੱਡਾ ਕੱਪੜਾ ਲਮਕਾ ਗਰੀਬੀ ਨੂੰ ਢੱਕ ਦਿੱਤਾ ਗਿਆ। ਗਰੀਬ ਨੂੰ ਵੱਂਜਣ ਲੱਗੇ ਹੁਕਮ ਕਿ ਜਾਂ ਤਾਂ ਰੈਲੀ ਚ ਆਵੋ ਤੇ ਜਾਂ ਫਿਰ ਭੋਰਾ ਬੀ ਬਾਹਰ ਨੀਂ ਨਿਕਲਣਾਂ। ਕੁੱਝ ਕੁ ਰੈਲੀ ਆਲੇ ਦਿਨ ਆਗੇ ਤੇ ਜੋ ਨਹੀਂ ਆ ਸਕਦੇ ਸੀ ਉਹਨਾਂ ਦੇ ਘਰਾਂ ਮੂੰਹਰੇ ਡੰਡਾ ਫੜ੍ਹਾ ਇੱਕ ਇੱਕ ਸਿਪਾਹੀ ਹੋਲਦਾਰ ਤੈਨਾਤ ਕਰਤਾ ਬੀ ਇਹ ਬਾਹਰ ਨਿਕਲ ਕਿਤੇ ਮੋਦੀ ਯੋਗੀ ਦੀ ਨਿਗ੍ਹਾ ਨਾ ਪੈ ਜਾਣ
ਅੰਤ ਹੋ ਨਿਬੜੀ ਰੈਲੀ ਤੇ ਜਿੰਦਾਬਾਦ ਹੁੰਦੀ ਰਹੀ ਡਿਜੀਟਲ ਭਾਰਤ ਦੇ ਨਾਹਰਿਆਂ ਨਾਲ, ਜੋ ਤੇਜ਼ ਅਵਾਜ਼ ਅੰਦਰ ਤੜੇ ਬੈਠੇ ਬਾਹਰ ਨੂੰ ਪਥਰਾਈਆਂ ਅੱਖਾਂ ਨਾਲ ਝਾਕਦੇ ਗਰੀਬਾਂ ਦੇ ਕੰਨਾਂ ਦੇ ਪਰਦੇ ਪਾੜਨ ਤੱਕ ਜਾ ਰਹੀ ਸੀ
ਖ਼ਬਰ ਸ਼੍ਰੋਤ ਅਮਰ ਉਜਾਲਾ
ਪੰਜਾਬੀ : - ਸਾਹਿਬ ਸੰਧੂ





No comments:
Post a Comment