Thursday, 18 March 2021

ਟੱਲੇਵਾਲ ਦੀ ਅਕੈਡਮੀ 'ਚੋਂ 30 ਲੱਖ ਦੀ ਚੋਰੀ....

ਅਕੈਡਮੀ ਦੇ ਪ੍ਰਬੰਧਕ ਮੀਡੀਆ ਤੋਂ ਬਣਾ ਰਹੇ ਸੀ ਦੂਰੀਆਂ, ਕੁੱਝ ਦੱਸਣ ਨੂੰ ਨਹੀਂ ਸਨ ਤਿਆਰ...

ਭਦੌੜ-18 ਮਾਰਚ (ਸਾਹਿਬ ਸੰਧੂ)


ਲੰਘੀ ਰਾਤ ਸੰਤ ਬਾਬਾ ਸੁੰਦਰ ਸਿੰਘ ਜੀ ਕੈਨੇਡੀਅਨ ਅਕਾਲ ਅਕੈਡਮੀ ਟੱਲੇਵਾਲ, ਵਿਖੇ ਚੋਰ 30 ਲੱਖ ਰੁਪਏ ਚੋਰੀ ਕਰਕੇ ਫਰਾਰ ਹੋ ਗਏ। ਇਸ ਘਟਨਾਂ ਦਾ ਪਤਾ ਸਵੇਰੇ ਵੇਲੇ ਅਕਾਂਉਟੈਂਟ ਨੂੰ ਲੱਗਿਆ ਤਾਂ ਬਾਕੀ ਸਟਾਫ਼ ਨੂੰ ਸੂਚਨਾਂ ਦੇ ਟੱਲੇਵਾਲ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ । 

ਇਸ ਘਟਨਾਂ ਸਬੰਧੀ ਪਤਾ ਲੱਗਣ ਤੇ ਜਦ ਮੀਡੀਆ ਨੇ ਪ੍ਰਬੰਧਕਾਂ ਕੋਲੋਂ ਜਾਂਣਕਾਰੀ ਲੈਣੀਂ ਚਾਹੀ ਤਾਂ ਅਕੈਡਮੀ ਦੇ ਪ੍ਰਬੰਧਕਾਂ ਨੇ ਮਾਮਲੇ ‘ਤੇ ਪਰਦਾ ਪਾਉਂਦਿਆਂ ਕਿਹਾ ਕਿ ਸੰਸਥਾ ਦੇ ਮੁੱਖੀ ਬਾਬਾ ਜੀ ਦੇ ਹੁਕਮ ਤੋਂ ਪਹਿਲਾ, ਉਹ ਕੋਈ ਜਾਣਕਾਰੀ ਨਹੀਂ ਦੇ ਸਕਦੇ। ਜਿੱਥੇ ਇਸ ਮਾਮਲੇ ‘ਚ ਅਕਾਲ ਅਕੈਡਮੀ ਟੱਲੇਵਾਲ ਦੇ ਪ੍ਰਬੰਧਕਾਂ ਨੇ ਭਾਂਵੇ ਆਪਣਾ ਮੂੰਹ ਖੋਲਣ ਤੋਂ ਸਾਰਾ ਦਿਨ ਟਾਲਾ ਵੱਟਦੇ ਰਹੇ, ਪਰ ਘਟਨਾ ਦੀ ਜਾਣਕਾਰੀ ਮਿਲਦੇ ਹੀ ਐੱਸਪੀ ਪੀਬੀਆਈ ਜਗਵਿੰਦਰ ਸਿੰਘ, ਉੱਪ ਕਪਤਾਨ ਪੁਲਿਸ (ਡੀ) ਬਿ੍ਰਜ ਮੋਹਨ, ਸੀਆਈਏ ਸਟਾਫ ਦੇ ਇੰਚਾਰਜ ਬਲਜੀਤ ਸਿੰਘ, ਉੱਪ ਕਪਤਾਨ ਪੁਲਿਸ ਮਹਿਲ ਕਲਾਂ ਕੁਲਦੀਪ ਸਿੰਘ, ਐੱਸਐੱਚਓ ਟੱਲੇਵਾਲ ਕਿ੍ਰਸ਼ਨ ਸਿੰਘ ਪੁਲਿਸ ਫੋਰਸ ਨਾਲ ਘਟਨਾ ਸਥਾਨ ‘ਤੇ ਪੁੱਜ ਕੇ ਆਪਣੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। 

ਮੌਕੇ ਤੇ ਪੁਲਸ ਅਧਿਕਾਰੀਆਂ ਦੁਆਰਾ ਸੂਹੀਆ ਕੁੱਤਿਆਂ ਅਤੇ ਫਿੰਗਰ ਪ੍ਰਿੰਟ ਟੀਮ ਦੀ ਮਦਦ ਲਈ ਜਾ ਰਹੀ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪਰ ਮੁੱਢਲੀ ਪੜਤਾਲ ‘ਚ ਸਾਹਮਣੇ ਆਇਆ ਕਿ ਚਾਰ ਅਣਪਛਾਤੇ ਨਕਾਬਪੋਸ਼ ਨੌਜਵਾਨ ਕਰੀਬ ਪੌਣੇ ਤਿੰਨ ਵਜੇ ਅਕੈਡਮੀ ਦੇ ਪਿੱਛੋਂ ਦੀ ਦਾਖਲ ਹੋ ਕੇ ਕੈਸ਼ ਰੂਮ ਦੀ ਅਲਮਾਰੀ ‘ਚ ਪਈ 30 ਲੱਖ ਦੀ ਨਗਦੀ ਚੋਰੀ ਕਰਕੇ ਫਰਾਰ ਹੋ ਗਏ। ਜੋ ਕਰੀਬ ਇਕ ਘੰਟੇ ਤੱਕ ਅਕੈਡਮੀ ‘ਚ ਰਹੇ। ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਇਹ ਨਗਦੀ ਚਲਦੀਆਂ ਕਈ ਸੰਸਥਾਵਾਂ ਦੀ ਫੀਸ, ਫੰਡ ਤੇ ਹੋਰ ਇਕੱਠੀ ਇਕੋ ਕਮਰੇ ‘ਚ ਹੀ ਰੱਖੀ ਜਾਂਦੀ ਸੀ। ਜਾਣਕਾਰਾਂ ਦਾ ਕਹਿਣਾ ਹੈ ਕਿ ਚੋਰਾਂ ਵਲੋਂ ਦਫਤਰ ਦਾ ਜਿੰਦਾ ਵੀ ਭੰਨਿਆ ਗਿਆ, ਪਰ ਕੋਈ ਸਮਾਨ ਚੋਰੀ ਨਹੀਂ ਕੀਤਾ, ਉੱਥੇ ਬੈਠ ਕੇ ਬਿਸਕੁਟ ਭੁਜੀਆਂ ਖਾ ਕੇ ਗਏ

ਇਸ ਸਬੰਧੀ ਜਦ ਡੀਐਸਪੀ ਮਹਿਲ ਕਲਾਂ ਕੁਲਦੀਪ ਸਿੰਘ  ਨੇ ਦੱਸਿਆ ਕਿ  ਉਕਤ ਅਕੈਡਮੀ ਦੇ ਸਾਰੇ ਪ੍ਰਬੰਧਕਾਂ ਅਤੇ ਅਧਿਆਪਕਾਂ ਇਲਾਵਾ ਕਲਰਕਾਂ ਤੋਂ ਵੀ ਵੱਖ ਵੱਖ ਪਹਿਲੂਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਸੀ, ਜੋ ਦੇਰ ਆਥਣ ਤੱਕ ਜਾਰੀ ਰਹੀ। ਪੁਲਸ ਦੁਆਰਾ ਜਦ ਸੀਸੀਟੀਵੀ ਦੇਖੇ ਗਏ ਤਾਂ ਚਾਰ ਨੋਜਵਾਨ ਕਮਰੇ ਅੰਦਰ ਦਾਖ਼ਲ ਹੋ ਭੰਨਤੋੜ ਕਰਦੇ ਨਜਰ ਆ ਰਹੇ ਹਨ। ਇਹ ਚੋਰ ਬਿਲਡਿੰਗ ਦੇ ਮਗਰਲੇ ਪਾਸੇ ਖੇਤਾਂ ਵਿੱਚ ਦੀ ਆ ਅੰਦਰ ਦਾਖ਼ਲ ਹੋਏ ਸਨ। 

ਇਸ ਮਾਮਲੇ ਚ ਦੇਰ ਆਥਣ ਤੱਕ ਪੁਲਸ ਨੇ ਅਕਾਂਉਟੈਂਟ ਗੁਰਦੀਪ ਸਿੰਘ ਦੇ ਬਿਆਨਾਂ ਤੇ ਅਣਪਛਾਤੇ ਚੋਰਾਂ ਖਿਲਾਫ਼ ਮੁੱਕਦਮਾਂ ਨੰ 5 ਅਧੀਨ ਧਾਰਾ 457, 380 ਆਈਪੀਸੀ ਤਹਿਤ ਦਰਜ ਕਰ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਕ੍ਰਿਸ਼ਨ ਸਿੰਘ ਸਿੱਧੂ ਇਸ ਕੇਸ ਦੇ ਪੜਤਾਲੀਆ ਅਫ਼ਸਰ ਹਨ


No comments:

Post a Comment

ਮਾਮਲਾ ਟੱਲੇਵਾਲ ਗੁਰੂ ਵੀਡੀਓ ਬਣਾ ਸੰਗਤ ਨੂੰ ਅਪਸ਼ਬਦ ਬੋਲਣ ਦਾ

ਮਾਮਲਾ ਟੱਲੇਵਾਲ ਗੁਰੂ ਵੀਡੀਓ ਬਣਾ ਸੰਗਤ ਨੂੰ ਅਪਸ਼ਬਦ ਬੋਲਣ ਦਾ ਭਦੌੜ-ਸਾਹਿਬ ਸੰਧੂ ਨਜਦੀਕੀ ਪਿੰਡ ਟੱਲੇਵਾਲ ਤੋਂ ਗੁਰਦੁਆਰਾ ਨਹਿਰ ਆਲ਼ਾ ਤੋਂ ਲੰਗਰ ਹਾਲ ਦੀ ਕੁੱਝ ਦਿਨਾਂ ਤੋਂ...