ਭਦੌੜ 22 ਮਾਰਚ (ਸਾਹਿਬ ਸੰਧੂ) ਬੀਤੇ ਦਿਨ ਕਨੇਡਾ 'ਚ ਮਾਰੇ ਗਏ ਸਕੇ ਭਰਾਵਾ ਬਰਨਾਲਾ ਦੇ ਪਿੰਡ ਸ਼ਹਿਣਾ ਨਾਲ ਸਬੰਧਿਤ ਹਨ ਤੇ ਪੰਚਾਇਤ ਨੇ ਉਹਨਾਂ ਦੀ ਮੌਤ ਤੇ ਦੁਖ ਦਾ ਪ੍ਰਗਟਾਵਾ ਵੀ ਕੀਤਾ ਹੈ।
ਪਿੰਡ ਸ਼ਹਿਣੇ ਚੋਂ ਲਈ ਜਾਂਣਕਾਰੀ ਅਨੁਸਾਰ ਜਰਨੈਲ ਕੌਰ ਜੋ ਪਿੰਡ ਰੂੜੇਕੇ ਕਲਾਂ ਵਿਖੇ ਵਿਆਹੀ ਹੋਈ ਸੀ ਤੇ ਬਾਦ ਲੰਮੇ ਸਮੇਂ ਤੋਂ ਪੇਕੇ ਪਿੰਡ ਸ਼ਹਿਣੇ ਹੀ ਪੁੱਤ ਜਸਵੰਤ ਸਿੰਘ ਨਾਲ ਰਹਿ ਰਹੀ ਸੀ ਤੇ ਬਾਦ ਵਿੱਚ ਪਰਿਵਾਰ ਸਮੇੇਤ ਕੇਨੇਡਾ ਚਲੇ ਗਏ। ਫ਼ਲੋਅਰ ਮੇਨਲੈਂਡ ਇੰਟੀਗਰੇਟਡ ਹੋਮੀਸਾਈਡ ਜਾਂਚ ਅਨੁਸਾਰ ਕੇਨੇਡਾ ਰਿਚਮੰਡ ਦੇ ਪੂਰਬੀ ਖੇਤਰ ਵਿੱਚ ਫਰੇਜ਼ਰ ਦਰਿਆ ਦੇ ਅਲੈਕਸ ਪੁਲ ਨੇੜਲੇ ਖੇਤਰ ’ਚ ਰਥਬਰਨ ਡਰਾਈਵ ਨੇੜੇ ਸਥਿਤ ਇਕ ਘਰ ਨੂੰ ਅੱਗ ਲੱਗੀ ਹੋਈ ਹੈ ਅੱਗ ਬੁਝਾਊ ਅਮਲੇ ਨੇ ਕਾਫ਼ੀ ਜੱਦੋਜਹਿਦ ਮਗਰੋਂ ਬੁਝਾਇਆ। ਸਵੇਰ ਹੋਣ ’ਤੇ ਮਲਬੇ ਵਿੱਚੋਂ ਦੋਹਾਂ ਨੋਜਵਾਨਾਂ ਦੀਆਂ ਲਾਸ਼ਾਂ ਕੱਢੀਆਂ। ਲਾਸ਼ਾਂ ਮਿਲੀਆਂ ਤੇ ਉਹਨਾਂ ਦੀ ਪਹਿਚਾਣ ਚੇਤਨ ਢੀਂਡਸਾ (25) ਤੇ ਜੋਬਨ ਢੀਂਡਸਾ (23) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਕਿ ਗੁਆਂਢ ਰਹਿੰਦੇ ਕੁਝ ਲੋਕਾਂ ਨੇ ਅੱਗ ਲੱਗਣ ਤੋਂ ਪਹਿਲਾਂ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਸੀ। ਲੋਅਮੇਲੈਂਡ ਵਿਚ ਚਲ ਰਹੇ ਗੈਂਗਸਟਰ ਟਕਰਾਅ ਦੇ ਚਲਦਿਆਂ ਇਹਨਾਂ ਦੋਹਾਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ। ਇਹ ਜਾਣਕਾਰੀ ਪੁਲਿਸ ਨੇ ਇਕਬਿਆਨ ਵਿਚ ਦਿੱਤੀ ਹੈ। ਪੁਲਿਸ ਦੀ ਤਰਜਮਾਨ ਲਾਰਾ ਜੈਨਸਨ ਅਨੁਸਾਰ ਦੋਵੇਂ ਭਰਾ ਇੱਥੋਂ ਦੀ ਗੈਂਗਵਾਰ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਮੁਤਾਬਕ ਇਨ੍ਹਾਂ ਦੋਵਾਂ ਵਿਰੁੱਧ ਵੀ ਪੁਲਿਸ ਕੇਸ ਦਰਜ ਸਨ, ਜਿਸ ਤੋਂ ਸਪੱਸ਼ਟ ਹੈ ਕਿ ਕਿਸੇ ਵੱਲੋਂ ਘਰ ਨੂੰ ਅੱਗ ਉਨ੍ਹਾਂ ਨੂੰ ਮਾਰਨ ਲਈ ਹੀ ਲਾਈ ਗਈ ਹੋਵੇਗੀ।
ਮਰਨ ਆਲ਼ੇ ਬੱਚਿਆਂ ਦਾ ਬਾਪ ਸ਼ਹਿਣੇ ਭਾਲ ਭਲਾਈ ਕਮੇਟੀ ਦਾ ਮੈਂਬਰ ਬੀ ਰਿਹਾ ਤੇ ਸਕੂਲ ਆਲ਼ੇ ਲੋੜਵੰਦ ਬੱਚਿਆਂ ਲਈ ਮਦਦ ਆਦਿ ਵੀ ਦਿੰਦਾ ਰਿਹਾ। ਮ੍ਰਿਤਕ ਪਿਛਲੇ ਸਾਲ ਹੀ ਤਾਲਾਬੰਦੀ ਵੇਲੇ ਸ਼ਹਿਣੇ ਆਏ ਸਨ। ਸ਼ਹਿਣੇ ਸਥਿਤ ਕੋਠੀ ਨੂੰ ਕਾਫ਼ੀ ਅਰਸੇ ਤੋਂ ਜਿੰਦੇ ਹੀ ਲੱਗੇ ਹੋਏ ਹਨ

No comments:
Post a Comment