ਕਿਸਾਨ ਦੁਆਰਾ ਦਿਹਾੜੀ ਤੇ ਭੇਜੇ ਦਿਹਾੜੀਏ ਨੇ ਟਿਕਰੀ ਤੇ ਬਰਨਾਲੇ ਦਾ ਨੋਜਵਾਨ ਕਰਿਆ ਕਤਲ
ਭਦੌੜ 2 ਅਪ੍ਰੈਲ (ਸਾਹਿਬ ਸੰਧੂ) ਟਿਕਰੀ ਬਾਡਰ ਤੇ ਪੋਲ਼ 241-42 ਕੋਲ ਬਰਨਾਲੇ ਤੋਂ ਢਿਲਵਾਂ ਦਾ ਏਸ ਪੱਚੀ ਛੱਬੀ ਸਾਲ ਨੋਜਵਾਨ ਹਰਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਢਿਲਵਾਂ ਪਟਿਆਲਾ ਆਵਦੇ ਪਿੰਡ ਦੇ ਬੰਦੇ ਤੋਂ ਹੋਇਆ ਕਤਲ
ਟਿਕਰੀ ਬਾਡਰ ਤੇ ਉਗਰਾਹਾਂ ਦੇ ਇੱਕ ਮੈਂਬਰ ਤੇ ਭਦੌੜ ਤੋਂ ਸਾਬਕਾ ਸਰਪੰਚ ਨਾਲ ਜਦ ਗੱਲ ਕਰੀ ਤਾਂ ਉਸ ਨੇ ਦੱਸਿਆ ਕਿ ਲੰਘੀ ਰਾਤ ਦੀ ਘਟਨਾਂ ਹੈ। ਜਾਂਣਕਾਰੀ ਮੁਤਾਬਕ ਆਪਸ ਚ ਬੈਠ ਖਾਣਪੀਣ ਬਾਦ ਆਪਸੀ ਵਿਵਾਦ ਹੋਂਣ ਤੇ ਇਸ ਨੋਜਵਾਨ ਦੀ ਕੁੱਟਮਾਰ ਕਰੀ ਗਈ, ਇਸ ਨੋਜਵਾਨ ਨੂੰ ਵਾਪਸ ਪੰਜਾਬ ਲਿਜਾਇਆ ਜਾ ਰਿਹਾ ਸੀ ਤਾਂ ਰਾਹ ਚ ਇਸ ਦੀ ਮੌਤ ਹੋ ਗਈ, ਹੋ ਸਕਦਾ ਸੱਟ ਫੇਟ ਚ ਨੋਜਵਾਨ ਦਾ ਬਲੈਡਰ ਫਟ ਗਿਆ ਹੋਵੇ। ਵਾਪਸ ਮੁੜ ਇਸ ਨੂੰ ਬਹਾਦਗੜ੍ਹ ਲਿਆਂਦਾ ਗਿਆ ਤੇ ਜਿਥੇ ਲਾਸ਼ ਨੂੰ ਮੋਰਚਰੀ ਚ ਰੱਖਿਆ ਗਿਆ ਤੇ ਸਵੇਰੇ ਪੋਸਟਮਾਰਟਮ ਹੋਵੇਗਾ।
ਇਹ ਵੀ ਜਾਂਣਕਾਰੀ ਨਿਕਲ ਸਾਹਮਣੇਂ ਆ ਰਹੀ ਕਿ ਜਿਸ ਨੇ ਉਕਤ ਨੋਜਵਾਨ ਨਾਲ ਕੁੱਟ ਮਾਰ ਕਰੀ ਉਸ ਨੂੰ ਕਿਸਾਨ ਨੇ ਦਿਹਾੜੀ ਤੇ ਮੋਰਚੇ ਚ ਭੇਜਿਆ ਸੀ, ਜਿਸ ਨੂੰ ਜਥੇਬੰਦੀਆਂ ਨੇ ਕਾਬੂ ਕਰ ਲਿਆ, ਤੇ ਓਹ ਖੁਦਕੁਸ਼ੀ ਦੀ ਧਮਕੀਆਂ ਵੀ ਦੇ ਰਿਹਾ ਸੀ ਤੇ ਬਾਦ ਚ ਓਹਨੂੰ ਹਰਿਆਣਾ ਪੁਲਸ ਹਵਾਲੇ ਕਰਤਾ, ਖ਼ਬਰਾਂ ਮੁਤਾਬਕ ਗੋਲੀ ਗੱਟੇ ਨਾਲ ਰੱਜਿਆ ਓਹ ਕੁੱਝ ਬੀ ਬਦ ਚ ਬੋਲਣ ਤੋਂ ਅਸਮਰਥ ਸੀ।
ਫਿਲਹਾਲ ਕਿਸਾਨ ਜਥੇਬੰਦੀਆਂ ਇਸ ਮਾਮਲੇ ਨੂੰ ਸਵੱਖਤੇ ਹੋਰ ਭਖਾ ਸਕਦੀਆਂ, ਇਹ ਨੋਜਵਾਨ ਕੁੱਝ ਦਿਨ ਪਹਿਲਾਂ ਹੀ ਟਿਕਰੀ ਬਾਰਡਰ ਗਿਆ ਸੀ

No comments:
Post a Comment