Friday, 2 April 2021

ਭਦੌੜ ਸਹਿਰ ਅੰਦਰ ਟ੍ਰੈਫ਼ਿਕ ਦਾ ਹੋਇਆ ਹਾਲੋ ਬੇਹਾਲ, ਵਧ ਰਹੀਆਂ ਗੁੰਡਾਗਰਦੀ ਦੀਆਂ ਘਟਨਾਵਾਂ...

 ਭਦੌੜ ਸਹਿਰ ਅੰਦਰ ਟ੍ਰੈਫ਼ਿਕ ਦਾ ਹੋਇਆ ਹਾਲੋ ਬੇਹਾਲ, ਵਧ ਰਹੀਆਂ ਗੁੰਡਾਗਰਦੀ ਦੀਆਂ ਘਟਨਾਵਾਂ

ਮਾੜੇ ਅਨਸਰਾਂ ਖਿਲਾਫ਼ ਕਾਰਵਾਈ ਲਈ ਆਖਣ ਤੇ ਪੱਤਰਕਾਰਾਂ ਦੇ ਚਲਾਨ ਕੱਟਣ ਦੀਆਂ ਦਿੱਤੀਆਂ ਜਾਂਦੀਆਂ ਹਲਕੀਆਂ ਧਮਕੀਆਂ...

ਭਦੌੜ- 2 ਅਪ੍ਰੈਲ (ਸਾਹਿਬ ਸੰਧੂ) ਸਥਾਨਕ ਪਿੰਡ ਅੰਦਰ ਲਗਾਤਾਰ ਬੇਰੋਕ ਟੋਕ ਮਾੜੇ ਅਨਸਰਾਂ ਦੇ ਹੋਂਸਲੇ ਇਸ ਕਦਰ ਬੁਲੰਦ ਹੋ ਰਹੇ ਹਾਂ ਕਿ ਕਾਨੂੰਨੀ ਤੇ ਸੜਕੀ ਨਿਯਮਾਂ ਨੂੰ ਟਿੱਚ ਜਾਂਣਦਿਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਤੇ ਜਿਸ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾਂ ਪੈਂਦਾ ਹੈ। ਸਹਿਰ ਅੰਦਰ ਹੋਈਆਂ ਚੋਰੀਆਂ ਦੀ ਜਿਥੇ ਲੰਮੇ ਸਮੇਂ ਬਆਦ ਪੜਤਾਲ ਮੁਕੰਮਲ ਨਹੀਂ ਹੋ ਸਕੀ ਤੇ ਲਗਾਤਾਰ ਹੁਣ ਗੁੰਡਾਗਰਦੀ ਦੀਆਂ ਘਟਨਾਵਾਂ ਚ ਵਾਧਾ ਹੁੰਦਾ ਅੱਖੀਂ ਦੇਖਿਆ ਜਾ ਸਕਦਾ ਹੈ। 

                                ਬਾਕੀ ਗੱਲਾਂ ਨੂੰ ਛੱਡਦੇ ਹੋਏ ਜੇਕਰ ਲੰਘੀ ਰਾਤ 1 ਅਪ੍ਰੈਲ ਦੀ ਗੱਲ ਕਰੀਏ ਤਾਂ ਰਾਤ ਦੇ 9 ਵੱਜ 24 ਮਿੰਟ ਤੇ ਪਿੰਡ ਤੋਂ ਕਿਸੇ ਨੇ ਫੋਨ ਤੇ ਸੂਚਨਾਂ ਦਿੱਤੀ ਕਿ ਤਿੰਨ ਕੁਣੀ ਭਦੌੜ ਤੇ ਲੜ੍ਹਾਈ ਹੋ ਰਹੀ। ਬਤੌਰ ਮੀਡੀਆ ਅਸੀਂ ਜਦ ਪਹੁੰਚ ਤਿੰਨ ਕੁਣੀਂ ਤੇ ਬਰਨਾਲਾ ਰੋਡ ਸਥਿਤ ਇੱਕ ਚਾਹ ਮਿਠਾਈ ਦੇ ਹੋਟਲ ਅੰਦਰ ਜਾ ਗੱਲ ਕਰੀ ਤਾਂ ਆਵਦੇ ਜਖ਼ਮ ਦਿਖਾਉਂਦੇ ਹੋਏ ਹੋਟਲ ਮਾਲਕ ਦਾ ਮੁੰਡਾ ਲਾਡੀ ਸਿੰਘ ਬੋਲ ਰਿਹਾ ਸੀ ਕਿ ਹੋਟਲ ਦੇ ਬਾਹਰ ਹੁੰਦੀ ਲੜਾਈ ਚ ਓਹ ਛੁਡਵਾਉਂਣ ਗਿਆ ਸੀ ਪਰ ਕਿਸੇ ਨੇ ਓਹਦੇ ਮੱਥੇ ਤੇ ਵਾਰ ਕਰ ਜਖ਼ਮੀ ਕਰ ਦਿੱਤਾ। ਪੱਤਰਕਾਰਾਂ ਦੇ ਸਾਹਮਣੇਂ ਹੀ ਫੋਨ ਤੇ ਜਖ਼ਮੀ ਨੋਜਵਾਨ ਆਪਣੇ ਬਾਪ ਨੂੰ ਹੋਟਲ ਤੇ ਸੱਦ ਰਿਹਾ ਸੀ ਤੇ ਉਸ ਨੇ ਆਖਿਆ ਹੋਟਲ ਦੀ ਤੋੜਭੰਨ ਵੀ ਕਰੀ ਗਈ।

ਪੱਤਰਕਾਰ ਦੀ ਮੋਜੁਦਗੀ 'ਚ ਜਖ਼ਮੀ ਨੋਜਵਾਨ ਨੇ ਭਦੌੜ ਠਾਣੇ ਦੇ ਸਰਕਾਰੀ ਨੰਬਰ 75081-79022 ਤੇ ਸੰਪਰਕ ਕੀਤਾ ਤਾਂ ਉਸ ਨੂੰ ਆਖਿਆ ਗਿਆ ਹਸਪਤਾਲ ਦਾਖ਼ਲ ਹੋ ਜਾਵੋ, ਪੁਲਸ ਸੂਚਨਾਂ ਮਿਲਣ ਦੇ ਕਾਫ਼ੀ ਸਮੇਂ ਬਾਦ ਮੌਕੇ ਤੇ ਪਹੁੰਚੀ ਤੇ ਤਦ ਤੱਕ ਹਮਲਾਵਰ ਤੇ ਜਖ਼ਮੀ ਨੋਜਵਾਨ ਜਾ ਚੁੱਕੇ ਸਨ। ਨੋਜਵਾਨ ਨੂੰ ਹਸਪਤਾਲ ਤੋਂ ਮੁੱਢਲੀ ਸਹਾਇਤਾ ਦੇਂਣ ਉਪਰੰਤ ਘਰ ਭੇਜਤਾ ਗਿਆ ਤੇ ਪੀੜਤ ਧਿਰ ਨੇ ਕੁੱਝ ਨੋਜਵਾਨਾਂ ਦੇ ਨਾਮ ਰੱਖ ਇੱਕ ਦਰਖ਼ਾਸਤ ਪੁਲਸ ਨੂੰ ਦਿੱਤੀ।

ਅਗਲੇ ਦਿਨ ਤੱਕ ਵੀ ਨਹੀਂ ਪਹੁੰਚੀ ਪੁਲਸ- ਪੀੜਤ ਨੋਜਵਾਨ ਦੇ ਬਾਪ ਕਾਲਾ ਸਿੰਘ ਨੇ ਪੱਤਰਕਾਰਾਂ ਨਾਲ ਫੋਨ ਤੇ ਸੰਪਰਕ ਕਰਦੇ ਆਖਿਆ ਕਿ ਕਾਰਵਾਈ ਤਾਂ ਦੂਰ ਦੀ ਗੱਲ ਪੁਲਸ ਸਾਡੇ ਕੋਲ ਗੱਲ ਕਰਨ ਤੇ ਮੌਕਾ ਦੇਖ਼ਣ ਵੀ ਨਹੀਂ ਪਹੁੰਚੀ ਤੇ ਜਦ ਅਸੀਂ ਪੁਲਸ ਨਾਲ ਸੰਪਰਕ ਕਰਿਆ ਤਾਂ ਉਹਨਾਂ ਆਖਿਆ ਕਿ ਭਾਲ ਜਾਰੀ ਆ ਹਲੇ ਲਾਪਤਾ ਉਕਤ ਸ਼ਕਾਇਤ ਚ ਨਾਮਜਦ, ਕਾਲਾ ਸਿੰਘ ਨੇ ਆਖਿਆ ਕਿ ਅਸੀਂ ਪੁਲਸ ਨੂੰ ਦੱਸਿਆ ਕਿ ਓਹ ਤਾਂ ਸ਼ਰੇਆਮ ਘੁੰਮ ਰਹੇ, ਕਾਰਵਾਈ ਕਿਓਂ ਨਹੀਂ ਹੋ ਰਹੀ!!!

ਇਸ ਸਬੰਧੀ ਜਦ ਪੁਲਸ ਅਧਿਕਾਰੀਆਂ ਨਾਲ ਰਾਬਤਾ ਹੋਇਆ ਤਾਂ ਏਹੀ ਆਖ਼ ਰਹੇ ਸੀ ਕਿ ਅਸੀਂ ਹਮਲਾਵਰਾਂ ਦੀ ਭਾਲ ਕਰ ਰਹੇ ਹਾਂ।

   ਜਿਕਰਯੋਗ ਹੈ ਕਿ ਜਦ ਏਹ ਘਟਨਾਂਕ੍ਰਮ ਵਾਪਰ ਚੁੱਕਿਆ ਤਾਂ ਮੀਡੀਆ ਦੁਆਰਾ ਪੁਲਸ ਪ੍ਰਸ਼ਾਸਨ ਦੇ ਧਿਆਨ 'ਚ ਮਾਮਲਾ ਲਿਆਂਦਾ ਗਿਆ ਪਰ ਪੁਲਸ ਨੇ ਆਪਣੀ ਗੱਲ ਮੁੱਖ ਰੱਖਦਿਆਂ ਪੱਤਰਕਾਰ-ਪੁਲਸ ਪ੍ਰਸ਼ਾਸਨ ਗਰੁੱਪ 'ਚ ਇੱਕ ਲੰਮੀ ਚੌੜੀ ਬਹਿੰਸਬਾਜ਼ੀ ਕਰਦਿਆਂ ਪੱਤਰਕਾਰ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਆਜੀਂ ਤੂੰ ਤੇਰਾ ਚਲਾਨ ਕੱਟ ਭੇਜਾਂਗੇ, ਹਲਾਂਕਿ ਮਾਰਕੁੱਟ ਕੇਸ ਤਾਂ ਦੋਹੇਂ ਧਿਰਾਂ ਨੂੰ ਬੁਲਾ ਅਕਸਰ ਹੀ ਠਾਣੇ ਅੰਦਰ ਜਾਂ ਬਾਹਰੀ ਸੁਲਝਾਏ ਜਾਂਦੇ ਆ ਪਰ ਮੁੱਖ ਅਹੁਦੇ ਤੇ ਬਿਰਾਜਮਾਨ ਇੰਸਪੈਕਟਰ ਰੈਂਕ ਦੇ ਸੀਨੀਅਰ ਅਧਿਕਾਰੀ ਨੂੰ ਏਦਾਂ ਦੀ  ਸ਼ਬਦਾਵਲੀ ਸੋਭਾ ਨਹੀਂ ਦਿੰਦੀ ਤੇ ਜਿਸ ਦੀ ਸਾਰਿਆਂ ਨੇ ਨਿੰਦਾ ਕਰੀ...


No comments:

Post a Comment

ਮਾਮਲਾ ਟੱਲੇਵਾਲ ਗੁਰੂ ਵੀਡੀਓ ਬਣਾ ਸੰਗਤ ਨੂੰ ਅਪਸ਼ਬਦ ਬੋਲਣ ਦਾ

ਮਾਮਲਾ ਟੱਲੇਵਾਲ ਗੁਰੂ ਵੀਡੀਓ ਬਣਾ ਸੰਗਤ ਨੂੰ ਅਪਸ਼ਬਦ ਬੋਲਣ ਦਾ ਭਦੌੜ-ਸਾਹਿਬ ਸੰਧੂ ਨਜਦੀਕੀ ਪਿੰਡ ਟੱਲੇਵਾਲ ਤੋਂ ਗੁਰਦੁਆਰਾ ਨਹਿਰ ਆਲ਼ਾ ਤੋਂ ਲੰਗਰ ਹਾਲ ਦੀ ਕੁੱਝ ਦਿਨਾਂ ਤੋਂ...