ਭਦੌੜ ਖੇਡ ਸਟੇਡੀਅਮ ਚ ਯੋਗਦਾਨ ਦੇਂਣ ਵਾਲੀਆਂ ਸਖਸ਼ੀਅਤਾਂ ਦਾ ਸਨਮਾਨ
ਭਦੌੜ-ਸਾਹਿਬ ਸੰਧੂ
ਪਬਲਿਕ ਖ਼ੇਡ ਸਟੇਡੀਅਮ ਭਦੌੜ ਦੀ ਦੀ ਦਿਖ ਸੰਵਾਰਨ ਲਈ ਕੋਚ ਬਖਸ਼ੀਸ ਸਿੰਘ ਅਹਿਮ ਰੋਲ ਅਦਾ ਕਰ ਰਿਹਾ ਤੇ ਉਸ ਦੇ ਨਿਰੰਤਰ ਉਪਰਾਲਿਆਂ ਦੇ ਸਦਕੇ ਅੱਜ ਖ਼ੇਡ ਸਟੇਡੀਅਮ ਭਦੌੜ ਵਿਖੇ ਚੰਗਾਂ ਟਰੈਕ, ਇੰਟਰਲਾਕ ਟਾਇਲਾਂ, ਓਪਨ ਜਿੰਮ, ਅਤੇ ਬਾਲੀਵਾਲ ਦਾ ਵਧੀਆ ਮੈਦਾਨ ਤਿਆਰ ਬਰ ਤਿਆਰ ਹੋ ਸਟੇਡੀਅਮ ਤੇ ਖੇਡ਼ਾਂ ਨਾਲ ਲਗਾਲ ਰੱਖਣ ਆਲ਼ਿਆਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਲੰਘੇ ਬੀਤੇ ਦਿਨ ਦੇ ਆਥਣ ਵੇਲੇ ਭਦੌੜ ਤੋਂ ਟਿਕਰੀ ਬਾਡਰ ਸੇਵਾਵਾਂ ਦੇਂਣ ਆਲ਼ੇ ਨੋਜਵਾਨ ਰਮਜਾਨ ਅਲ਼ੀ ਦੇ ਸਨਮਾਨ ਬਾਦ, ਇਸ ਖ਼ੇਡ ਸਟੇਡੀਅਮ ਚ ਯੋਗਦਾਨ ਦੇਂ ਆਲ਼ੀਆਂ ਸਖਸ਼ੀਅਤਾਂ ਦਾ ਸਨਮਾਨ ਚਿੰਨ੍ਹ ਦੇ ਸਨਮਾਨ ਕਰਿਆ ਗਿਆ। ਕੋਚ ਬਖਸ਼ੀਸ ਸਿੰਘ ਨੇ ਦੱਸਿਆ ਕਿ ਮਨਰੇਗਾ ਸੈਕਟਰੀ ਜਸਮੀਤ ਸਿੰਘ, ਗੁਰਦੀਪ ਦਾਸ, ਐਥਲੈਟਿਕਸ ਕੋਚ ਹਰਨੇਕ ਸਿੰਘ ਅਤੇ ਸਰਪੰਚ ਗੁਰਤੇਜ ਸਿੰਘ ਦਾ ਬੀ ਉਚੇਚੇ ਤੌਰ ਤੇ ਸਨਮਾਨ ਕਰਿਆ ਗਿਆ ਤੇ ਏਦੂੰ ਕਈ ਦਿਨ ਪਹਿਲਾਂ ਐਸਡੀਐਮ ਵਰਜੀਤ ਵਾਲੀਆ ਨੂੰ ਵੀ ਸਨਮਾਨਿਤ ਕਰ ਚੁੱਕੇ ਹਾਂ ਤੇ ਜਿੰਨਾਂ ਨੇ ਇਸ ਖ਼ੇਡ ਸਟੇਡੀਅਮ ਨੂੰ ਅੱਗੇ ਤੱਕ ਲਿਜਾਂਣ ਲਈ ਪੂਰਨ ਸਹਿਯੋਗ ਦੀ ਗੱਲ ਆਖ਼ੀ ਸੀ। ਇਸ ਦੌਰਾਨ ਲਖਵੀਰ ਸਿੰਘ ਸੇਖੋਂ, ਲਵਲੀਨ ਸਿੰਘ ਸੇਖੋਂ, ਮਨਦੀਪ ਸਿੰਘ ਢੀਂਡਸਾ, ਅਵਤਾਰ ਸਿੰਘ, ਦੀਪੂ ਵਰਮਾ, ਮੱਖਣ ਸਿੰਘ ਔਲਖ, ਅਵਤਾਰ ਸਿੰਘ, ਪ੍ਰਭਜੋਤ ਪੱਪੂ, ਬੱਗਾ ਸਿੰਘ ਭੁੱਲਰ, ਲੱਖੀ ਸੇਖੋਂ, ਬਾਘ ਸਿੰਘ ਮਾਨ, ਗੁਰਚਰ
ਨ ਸਿੰਘ ਧਾਲੀਵਾਲ, ਸਾਬਕਾ ਸਰਪੰਚ ਮੱਖਣ ਸਿੰਘ ਅਤੇ ਉਗਰਾਹਾਂ ਜਥੇਬੰਦੀਆਂ ਦੀਆਂ ਵੱਡੀ ਗਿਣਤੀ ਚ ਔਰਤਾਂ ਮੋਜੂਦ ਸਨ

Nice initiative
ReplyDelete,😍
ReplyDelete